ਜਲੰਧਰ ਰੋਡ ’ਤੇ ਸਾਫ਼-ਸਫਾਈ ਨਾ ਰੱਖਣ ਵਾਲੇ 05 ਦੁਕਾਨਦਾਰਾਂ ਦੇ ਕੱਟੇ ਚਲਾਨ

ਬਟਾਲਾ, 18  ਜੂਨ  (      )  ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫ਼ਾਈ ਵਿਵਸਥਾ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੋਇਆ ਹੈ ਅਤੇ ਅੱਜ ਜਲੰਧਰ ਰੋਡ ’ਤੇ 05 ਦੁਕਾਨਦਾਰਾਂ ਵਲੋਂ ਸਫਾਈ ਨਾ ਰੱਖਣ ਕਾਰਨ ਚਲਾਨ ਕੱਟੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪ੍ਰਭਜੋਤ ਕੌਰ, ਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੈਸੀਟੀ ਬਿਲਡਿੰਗ ਐਕਸਪਰਟ ਨੇ ਦੱਸਿਆ ਕਿ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਦਿਸ਼ਾ-ਨਿਰਦੇਸ਼ਾਂ ਹੇਠ ਇਹ ਮੁਹਿੰਮ ਆਰੰਭੀ ਗਈ , ਜਿਸ ਦੇ ਚੱਲਦਿਆਂ ਅੱਜ ਗਠਿਤ ਟੀਮ ਵੱਲੋ ਕੀਤੀ ਚੈਕਿੰਗ ਦੌਰਾਨ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ 05 ਚਲਾਨ ਕੱਟੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ/ਦੁਕਾਨਾਂ ਦੇ ਬਾਹਰ ਕੂੜਾ ਨਾ ਸੂਟਣ ਅਤੇ ਡਸਟਬੀਨ ਰੱਖਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੁਝ ਦੁਕਨਦਾਰਾਂ ਵਲੋਂ ਸਾਫ਼-ਸਫ਼ਾਈ ਰੱਖਣ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ।

ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਕਰਨ। ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣ। ਦੁਕਾਨ ਦੇ ਬਾਹਰ ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਟੀਮ ਦਾ ਸਹਿਯੋਗ ਨਾਲ ਸਹਿਯੋਗ ਕੀਤਾ ਜਾਵੇ।

Leave a Reply

Your email address will not be published. Required fields are marked *