ਐਨ ਐਮ ਐਮ ਐਸ ਪ੍ਰੀਖਿਆ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਆਲੀਆ ਨਾਜ਼ ਜ਼ਿਲ੍ਹੇ ਵਿੱਚੋਂ ਮੋਹਰੀ

ਬਰਨਾਲਾ, 1 ਮਈ-      ਸਿੱਖਿਆ ਵਿਭਾਗ (ਐਸ ਸੀ ਈ ਆਰ ਟੀ ਪੰਜਾਬ) ਵੱਲੋਂ ਐਨ ਐਮ ਐਮ ਐਸ ਪ੍ਰੀਖਿਆ ਦੇ ਪਿਛਲੇ ਦਿਨੀਂ ਐਲਾਨੇ ਨਤੀਜੇ ਵਿੱਚ ਸਥਾਨਕ ਸ ਸ ਸ ਸ ਲੜਕੀਆਂ ਬਰਨਾਲਾ ਦੀ ਵਿਦਿਆਰਥਣ ਆਲੀਆ ਨਾਜ਼ ਨੇ ਜ਼ਿਲ੍ਹਾ ਬਰਨਾਲਾ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।

  ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਜੀ ਨੇ ਜਾਣਕਾਰੀ ਦਿੱਤੀ ਕਿ ਸਕੂਲ ਦੀਆਂ 12 ਲੜਕੀਆਂ ਆਲੀਆ ਨਾਜ਼, ਦਿਸ਼ਾ ਨੇਗੀ, ਦਿਆ ਨੇਗੀ, ਵੀਰਪਾਲ ਕੌਰ, ਸਿਮਰਨ ਕੌਰ, ਯਮੀਨੀ, ਦਮਨਪ੍ਰੀਤ ਕੌਰ, ਸਿਮਰਨ ਕੌਰ, ਨੰਦਨੀ, ਪਰੀ, ਆਰੀਆ, ਮਨਮੀਤ ਕੌਰ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ I ਆਲੀਆ ਨਾਜ਼ ਨੇ ਜ਼ਿਲ੍ਹਾ ਬਰਨਾਲਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਤਰ੍ਹਾਂ ਸ ਸ ਸ ਸ ਲੜਕੀਆਂ ਬਰਨਾਲਾ ਲਗਾਤਾਰ 5 ਵਾਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਕਲੌਤਾ ਸਕੂਲ ਬਣਿਆ ਹੈ, ਜਿਸ ਵਿੱਚ ਲਗਾਤਾਰ ਦੋ ਵਾਰ ਸਟੇਟ ਟਾਪਰ ਸਕੂਲ ਵੀ ਰਿਹਾ ਹੈ I ਸਕੂਲ ਮੁਖੀ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਹਰ ਸਾਲ ਬੱਚਿਆਂ ਨੂੰ ਸਤੰਬਰ ਮਹੀਨੇ ਤੋਂ ਵਿਸ਼ੇਸ ਤਿਆਰੀ ਸ਼ੁਰੂ ਕਾਰਵਾਈ ਜਾਂਦੀ ਹੈ, ਸਕੂਲ ਦੇ ਨੈਸ਼ਨਲ ਐਵਾਰਡੀ ਅਧਿਆਪਕ ਪੰਕਜ ਗੋਇਲ ਦੁਆਰਾ ਬੱਚਿਆਂ ਨੂੰ ਸਰਦੀ ਦੀਆਂ ਸਾਰੀਆ ਛੁੱਟੀਆਂ ਅਤੇ ਸਕੂਲ ਸਮੇਂ ਤੋਂ ਪਹਿਲਾ ਸਪੈਸ਼ਲ ਕਲਾਸ ਲੱਗਾ ਕੇ ਕੋਚਿੰਗ ਦਿੱਤੀ ਜਾਂਦੀ ਹੈ I ਪ੍ਰੀਖਿਆ ਦੀ ਤਿਆਰੀ ਲਈ ਸਾਰਾ ਮੈਟੀਰੀਅਲ ਸਕੂਲ ਦੁਆਰਾ ਮੁਹਇਆ ਕਰਵਾਇਆ ਜਾਂਦਾ ਹੈ I ਪ੍ਰਿੰਸੀਪਲ ਦੁਆਰਾ ਪਾਸ ਹੋਏ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਫ਼ਲਤਾ ਲਈ ਅਧਿਆਪਕਾਂ ਦੀ ਮੇਹਨਤ ਦੀ ਤਾਰੀਫ ਕੀਤੀ I ਮੌਕੇ ਤੇ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਉਹਨਾਂ ਦੇ ਬੱਚਿਆਂ ਦੀ ਇਸ ਸਫ਼ਲਤਾ ਲਈ ਸਕੂਲ ਪ੍ਰਿੰਸੀਪਲ ਦੀ ਯੋਗ ਅਗਵਾਈ, ਅਧਿਆਪਕਾਂ ਦੀ ਮਿਹਨਤ ਅਤੇ ਪੰਕਜ ਸਰ ਦੇ ਵਿਸ਼ੇਸ ਯੋਗਦਾਨ ਲਈ ਧੰਨਵਾਦ ਕੀਤਾ I ਉਹਨਾਂ ਹੋਰ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀਆਂ ਲੜਕੀਆਂ ਦੇ ਉੱਤਮ ਭਵਿੱਖ ਲਈ ਉਹਨਾਂ ਦਾ ਦਾਖਲਾ ਕੰਨਿਆ ਸਕੂਲ ਵਿਖੇ ਕਰਵਾਉਣI ਇਸ ਸਮੇਂ ਸਫ਼ਲਤਾ ਪ੍ਰਾਪਤ ਬੱਚੇ ਅਤੇ ਸਕੂਲ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *