ਸਰਕਾਰੀ ਕਾਲਜ ਰੋਪੜ ਦਾ 74ਵਾਂ ਸਾਲਾਨਾ ਖੇਡ ਸਮਾਰੋਹ ਸਫਲਤਾਪੂਰਵਕ ਸੰਪੰਨ 

ਰੂਪਨਗਰ, 18 ਮਾਰਚ: ਸਰਕਾਰੀ ਕਾਲਜ ਰੋਪੜ ਦਾ 74ਵਾਂ ਸਾਲਾਨਾ ਖੇਡ ਸਮਾਰੋਹ ਉਚੇਰੀ ਖੇਡ ਭਾਵਨਾ ਦਾ ਸੰਦੇਸ਼ ਦਿੰਦੇ ਹੋਏ ਸੰਪੰਨ ਹੋਇਆ। 

ਉਚੇਚੇ ਤੌਰ ਤੇ ਹਾਜ਼ਰ ਹੋਏ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਸਮਾਰੋਹ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹਨ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਖੇਡਾਂ ਲਈ ਵਿਸ਼ੇਸ਼ ਉੱਦਮ ਕਰ ਰਹੀ ਹੈ। 

ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ. ਦਲਜੀਤ ਸਿੰਘ ਰਾਣਾ, ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਰਿਟਾ.) ਪੰਜਾਬ ਅਤੇ ਅੰਤਰ ਰਾਸ਼ਟਰੀ ਖਿਡਾਰੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਨੇ ਖੇਡ ਮੈਦਾਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਖਿਡਾਰੀਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਖੇਡਾਂ ਹੀ ਸਿਹਤਮੰਦ ਜੀਵਨ ਦਾ ਆਧਾਰ ਹਨ। 

ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ, ਡਾ. ਹਰਮਨਦੀਪ ਕੌਰ ਨੂੰ ਖੇਡਾਂ ਵਿੱਚ ਮਾਨਮੱਤੀਆਂ ਪ੍ਰਾਪਤੀਆਂ ਦੀ ਵਧਾਈ ਦਿੱਤੀ। 

ਡਾ. ਹਰਮਨਦੀਪ ਕੌਰ ਨੇ ਖੇਡ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਦੱਸਿਆ ਕਿ ਖਿਡਾਰੀ ਤਰਨਜੀਤ ਸਿੰਘ ਅਤੇ ਕੁਮਕੁਮ ਬੈਸਟ ਅਥਲੀਟ ਚੁਣੇ ਗਏ। ਖੇਡ ਸਮਾਰੋਹ ਦੌਰਾਨ 100 ਮੀਟਰ ਦੌੜ (ਲੜਕੇ) ਵਿੱਚ ਬਲਵੀਰ ਸਿੰਘ ਨੇ ਪਹਿਲਾ, ਰਾਜੇਸ ਕੁਮਾਰ ਨੇ ਦੂਜਾ, ਤਰਨਜੀਤ ਸਿੰਘ ਨੇ ਤੀਜਾ, 100 ਮੀਟਰ ਦੌੜ (ਲੜਕੀਆਂ) ਵਿੱਚ ਮਧੂ ਕੁਮਾਰੀ ਨੇ ਪਹਿਲਾ, ਕੁਮਕੁਮ ਨੇ ਦੂਜਾ, ਪ੍ਰੀਤ ਅਨਮੋਲ ਨੇ ਤੀਜਾ, 200 ਮੀਟਰ ਦੌੜ (ਲੜਕੇ) ਤਰਨਜੀਤ ਸਿੰਘ ਨੇ ਪਹਿਲਾ, ਮਯੰਕ ਨੇ ਦੂਜਾ, ਕਰਮਜੀਤ ਸਿੰਘ ਨੇ ਤੀਜਾ, 200 ਮੀਟਰ ਦੌੜ (ਲੜਕੀਆਂ) ਮਧੂ ਕੁਮਾਰੀ ਨੇ ਪਹਿਲਾ, ਸੋਵਨਪ੍ਰੀਤ ਕੌਰ ਨੇ ਦੂਜਾ, ਜਸ਼ਨਪ੍ਰੀਤ ਕੌਰ ਨੇ ਤੀਜਾ, ਡਿਸਕਸ ਥ੍ਰੋ (ਲੜਕੇ) ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਮਨੀਸ਼ ਕੁਮਾਰ ਨੇ ਦੂਜਾ, ਜੋਧਵੀਰ ਸਿੰਘ ਨੇ ਤੀਜਾ, ਡਿਸਕਸ ਥ੍ਰੋ (ਲੜਕੀਆਂ) ਵਿੱਚ ਤਰਨਜੋਤ ਕੌਰ ਨੇ ਪਹਿਲਾ, ਪਵਨਪ੍ਰੀਤ ਕੌਰ ਨੇ ਦੂਜਾ, ਅਮਨਪ੍ਰੀਤ ਕੌਰ ਨੇ ਤੀਜਾ, ਤਿੰਨ ਟੰਗੀ ਦੌੜ (ਲੜਕੇ) ਵਿੱਚ ਗੁਰਮਨਪ੍ਰੀਤ ਸਿੰਘ/ਜਸਵਾਰਾ ਸਿੰਘ ਨੇ ਪਹਿਲਾ, ਸੰਜੀਵ/ਨਿਤੇਸ਼ ਕੁਮਾਰ ਨੇ ਦੂਜਾ, ਮੁਹੰਮਦ ਅਫਜਲ/ਮਨੀਸ਼ ਨੇ ਤੀਜਾ, ਤਿੰਨ ਟੰਗੀ ਦੌੜ (ਲੜਕੀਆਂ) ਵਿੱਚ ਕੁਮਕੁਮ/ਪ੍ਰਿਯਾ ਨੇ ਪਹਿਲਾ, ਦਿਸ਼ਾ ਧੀਮਾਨ/ਨੈਨਾ ਨੇ ਦੂਜਾ, ਮਹਿਕਪ੍ਰੀਤ ਕੌਰ/ਸ਼ਾਲੂ ਨੇ ਤੀਜਾ, 800 ਮੀਟਰ ਦੌੜ (ਲੜਕੇ) ਵਿੱਚ ਤਰਨਜੀਤ ਸਿੰਘ ਨੇ ਪਹਿਲਾ, ਰਾਹੁਲ ਮੌਰਿਆ ਨੇ ਦੂਜਾ, ਸੁਮਿਤ ਕੁਮਾਰ ਨੇ ਤੀਜਾ, 800 ਮੀਟਰ ਦੌੜ (ਲੜਕੀਆਂ) ਵਿੱਚ ਕੁਮਕੁਮ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ, ਗੁਰਪ੍ਰੀਤ ਕੌਰ ਨੇ ਤੀਜਾ, ਬੋਰੀ ਦੌੜ (ਲੜਕੇ) ਵਿੱਚ ਭਵਪ੍ਰੀਤ ਸਿੰਘ ਨੇ ਪਹਿਲਾ, ਰਾਜੇਸ਼ ਕੁਮਾਰ ਨੇ ਦੂਜਾ, ਸੁਮਿਤ ਕੁਮਾਰ ਨੇ ਤੀਜਾ, ਬੋਰੀ ਦੌੜ (ਲੜਕੀਆਂ) ਵਿੱਚ ਰੂਪ ਕੌਰ ਨੇ ਪਹਿਲਾ, ਕੁਮਕੁਮ ਨੇ ਦੂਜਾ, ਸਹਿਜਪ੍ਰੀਤ ਕੌਰ ਨੇ ਤੀਜਾ, ਜੈਵਲਿਨ ਥ੍ਰੋ (ਲੜਕੇ) ਵਿੱਚ ਜਗਜੀਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ, ਬਲਵੀਰ ਸਿੰਘ ਨੇ ਤੀਜਾ, ਜੈਵਲਿਨ ਥ੍ਰੋ (ਲੜਕੀਆਂ) ਅਮਨਜੀਤ ਕੌਰ ਨੇ ਪਹਿਲਾ, ਪਰਮਪ੍ਰੀਤ ਕੌਰ ਨੇ ਦੂਜਾ, ਸੰਦੀਪ ਕੌਰ ਨੇ ਤੀਜਾ, 1500 ਮੀਟਰ ਦੌੜ (ਲੜਕੇ) ਤਰਨਜੀਤ ਸਿੰਘ ਨੇ ਪਹਿਲਾ, ਮਯੰਕ ਨੇ ਦੂਜਾ, ਅਮਿਤ ਨੇ ਤੀਜਾ, 1500 ਮੀਟਰ ਦੌੜ (ਲੜਕੀਆਂ) ਵਿੱਚ ਕੁਮਕੁਮ ਨੇ ਪਹਿਲਾ, ਮਧੂ ਕੁਮਾਰੀ ਨੇ ਦੂਜਾ, ਸ਼ੋਵਨਪ੍ਰੀਤ ਕੌਰ ਨੇ ਤੀਜਾ, ਸ਼ਾਟ ਪੁੱਟ (ਲੜਕੇ) ਵਿੱਚ ਕੁਸ਼ਲ ਅਨੰਦ ਨੇ ਪਹਿਲਾ, ਹਿਤੇਸ਼ ਵਰਮਾ ਨੇ ਦੂਜਾ, ਮਨੀਸ਼ ਕੁਮਾਰ ਨੇ ਤੀਜਾ, ਸ਼ਾਟ ਪੁੱਟ (ਲੜਕੀਆਂ) ਵਿੱਚ ਅਮਨਜੀਤ ਕੌਰ ਨੇ ਪਹਿਲਾ, ਪਵਨਪ੍ਰੀਤ ਕੌਰ ਨੇ ਦੂਜਾ, ਤਰਨਜੀਤ ਕੌਰ ਨੇ ਤੀਜਾ, ਨਿੰਬੂ ਚੱਮਚ ਦੌੜ (ਲੜਕੀਆਂ) ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਗੁਰਲੀਨ ਕੌਰ ਨੇ ਦੂਜਾ, ਸੁਨੇਨਾ ਨੇ ਤੀਜਾ, 5000 ਮੀਟਰ ਦੌੜ (ਲੜਕੇ) ਤਰਨਜੀਤ ਸਿੰਘ ਨੇ ਪਹਿਲਾ, ਮਨਕਰਨ ਨੇ ਦੂਜਾ, ਪ੍ਰਭਜੋਤ ਸਿੰਘ ਨੇ ਤੀਜਾ, 5000 ਮੀਟਰ ਦੌੜ (ਲੜਕੀਆਂ) ਵਿੱਚ ਕੁਮਕੁਮ ਨੇ ਪਹਿਲਾ, ਪਰਵਿੰਦਰ ਕੌਰ ਨੇ ਦੂਜਾ, ਸ਼ੁਸਮਾ/ਜਸ਼ਨਪ੍ਰੀਤ ਕੌਰ ਨੇ ਤੀਜਾ, 400 ਮੀਟਰ ਦੌੜ (ਲੜਕੇ) ਵਿੱਚ ਬਲਵੀਰ ਸਿੰਘ ਨੇ ਪਹਿਲਾ, ਤਰਨਜੀਤ ਸਿੰਘ ਨੇ ਦੂਜਾ, ਮਯੰਕ ਨੇ ਤੀਜਾ, 400 ਮੀਟਰ ਦੌੜ (ਲੜਕੀਆਂ) ਵਿੱਚ ਕੁਮਕੁਮ ਨੇ ਪਹਿਲਾ, ਮਧੂ ਕੁਮਾਰੀ ਨੇ ਦੂਜਾ, ਮਲਿਕਾ ਨੇ ਤੀਜਾ, ਲੰਬੀ ਛਾਲ (ਲੜਕੇ) ਵਿੱਚ ਅਨੀਕੇਤ ਸਿੰਘ, ਤਰਨਜੀਤ ਸਿੰਘ ਨੇ ਦੂਜਾ, ਮਨਜੋਤ ਸਿੰਘ ਨੇ ਤੀਜਾ, ਲੰਬੀ ਛਾਲ (ਲੜਕੀਆਂ) ਵਿੱਚ ਕੁਮਕੁਮ/ਸੁਮਤੀ ਨੇ ਪਹਿਲਾ, ਮਧੂ ਨੇ ਦੂਜਾ, ਨਵਦੀਪ ਕੌਰ ਨੇ ਤੀਜਾ, ਚਾਟੀ ਦੌੜ (ਲੜਕੀਆਂ) ਵਿੱਚ ਆਰਤੀ ਨੇ ਪਹਿਲਾ, ਅੰਜਲੀ ਸ਼ਰਮਾ ਨੇ ਦੂਜਾ, ਮਨਪ੍ਰੀਤ ਕੌਰ ਨੇ ਤੀਜਾ, ਡੱਡੂ ਦੌੜ ਵਿੱਚ ਕੇਸ਼ਵ ਨੇ ਪਹਿਲਾ, ਸਤਜਿੰਦਰ ਸਿੰਘ ਨੇ ਦੂਜਾ, ਅਮਰਦੀਪ ਸਿੰਘ ਨੇ ਤੀਜਾ, ਰਿਲੇਅ ਦੌੜ (ਲੜਕੇ) ਵਿੱਚ ਐਲਿਨ ਟਿਊਰਿੰਗ ਹਾਊਸ ਨੇ ਪਹਿਲਾ, ਅਮਰਤਿਆ ਸੇਨ ਹਾਊਸ ਨੇ ਦੂਜਾ, ਮਿਲਖਾ ਸਿੰਘ ਹਾਊਸ ਨੇ ਤੀਜਾ, ਰਿਲੇਅ ਦੌੜ(ਲੜਕੀਆਂ) ਮੇਜਰ ਧਿਆਨਚੰਦ ਹਾਊਸ ਨੇ ਪਹਿਲਾ, ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ, ਪੀ.ਟੀ.ਊਸਾ ਹਾਊਸ ਨੇ ਤੀਜਾ, ਰੱਸਾ ਕੱਸੀ (ਲੜਕੇ) ਐਲਿਨ ਟਿਊਰਿੰਗ ਹਾਊਸ ਨੇ ਪਹਿਲਾ, ਅਮਰਤਿਆ ਸੇਨ ਹਾਊਸ ਨੇ ਦੂਜਾ, ਰੱਸਾ ਕੱਸੀ (ਲੜਕੀਆਂ) ਵਿੱਚ ਅਮਰਤਿਆ ਸੇਨ ਹਾਊਸ ਨੇ ਪਹਿਲਾ, ਮੇਰੀਕਿਊਰੀ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। 

ਇਸ ਤੋਂ ਇਲਾਵਾ 50 ਮੀਟਰ ਫੀਮੇਲ ਸਟਾਫ ਦੌੜ ਵਿੱਚ ਪ੍ਰੋ. ਸ਼ੁਭਪ੍ਰੀਤ ਕੌਰ ਸੰਧੂ ਨੇ ਪਹਿਲਾ, ਪ੍ਰੋ. ਲਛਮੀ ਨੇ ਦੂਜਾ, ਪ੍ਰੋ. ਮਧੂ ਕੁਮਾਰੀ ਨੇ ਤੀਜਾ, 50 ਮੀਟਰ ਮੇਲ ਸਟਾਫ ਦੌੜ ਵਿੱਚ ਪ੍ਰੋ. ਹਰਜੀਤ ਸਿੰਘ ਨੇ ਪਹਿਲਾ, ਪ੍ਰੋ. ਮਨਪ੍ਰੀਤ ਸਿੰਘ ਨੇ ਦੂਜਾ, ਪ੍ਰੋ. ਗੁਰਮਖ ਸਿੰਘ ਨੇ ਤੀਜਾ, 100 ਮੀਟਰ ਨਾਨ ਟੀਚਿੰਗ ਸਟਾਫ ਦੌੜ ਵਿੱਚ ਸਤਨਾਮ ਸਿੰਘ ਨੇ ਪਹਿਲਾ, ਅਮਿਤ ਹੰਸ ਨੇ ਦੂਜਾ, ਸੁਖਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। 

ਖੇਡ ਸਮਾਰੋਹ ਵਿੱਚ ਕਾਲਜ ਵਿੱਚ ਸੇਵਾਵਾਂ ਨਿਭਾ ਚੁੱਕੇ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਡਾ. ਹਰਜਸ ਕੌਰ, ਡਾ. ਜਗਜੀਤ ਸਿੰਘ, ਪ੍ਰੋ. ਸਰਵਜੀਤ ਕੌਰ, ਪ੍ਰੋ. ਪ੍ਰਤਿਭਾ ਸੈਣੀ, ਸ੍ਰੀ ਸੋਹਨ ਲਾਲ ਵਰਮਾ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਸ. ਸਿਕੰਦਰ ਸਿੰਘ ਅਤੇ ਸ.ਹਰਭਜਨ ਸਿੰਘ ਨੇ ਸ਼ਿਰਕਤ ਕੀਤੀ। 

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ. ਭਾਗ ਸਿੰਘ ਮਦਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ਼੍ਰੀ ਸ਼ਿਵ ਕੁਮਾਰ ਲਾਲਪੁਰਾ, ਸ.ਇੰਦਰਪਾਲ ਸਿੰਘ (ਰਾਜੂ ਸਤਿਆਲ), ਸਰਪੰਚ ਵਿਕਰਾਂਤ ਚੌਧਰੀ, ਸਰਪੰਚ ਪਰਮਿੰਦਰ ਸਿੰਘ ਬਾਲਾ, ਸ੍ਰੀ ਚੇਤਨ ਕਾਲੀਆ, ਐਡਵੋਕੇਟ ਅਮਨਦੀਪ ਸਿੰਘ, ਐਡਵੋਕੇਟ ਬਲਵਿੰਦਰ ਸਿੰਘ, ਸ਼੍ਰੀ ਸੰਦੀਪ ਬੁੱਧੀ ਰਾਜਾ, ਡੀ.ਪੀ.ਈ. ਸ਼੍ਰੀ ਗਗਨਦੀਪ ਸਿੰਘ ਅਤੇ ਦਵਿੰਦਰ ਸਿੰਘ, ਕੋਚ ਲਵਜੀਤ ਸਿੰਘ ਕੰਗ ਅਤੇ ਉਕਰਦੀਪ ਕੌਰ, ਲੈਕਚਰਾਰ ਅਬਦੁਲ ਰਸੀਦ ਹਾਂਡਾ, ਲੈਕਚਰਾਰ ਯਸਵੰਤ ਬਸੀ, ਲੈਕਚਰਾਰ ਬਲਜਿੰਦਰ ਸਿੰਘ, ਪ੍ਰੈਸ ਦੇ ਨੁਮਾਇੰਦੇ ਸਤਨਾਮ ਸਿੰਘ ਸੱਤ, ਸ. ਸਰਬਜੀਤ ਸਿੰਘ, ਸ਼੍ਰੀ ਸ਼ਮਸ਼ੇਰ ਬੱਗਾ ਤੋ ਇਲਾਵਾ ਸ਼ਹਿਰ ਦੇ ਪਤਵੰਤੇ, ਖਿਡਾਰੀਆਂ ਦੇ ਮਾਤਾ-ਪਿਤਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਵੀ ਹਾਜ਼ਰ ਸਨ। 

ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਮੀਨਾ ਕੁਮਾਰੀ, ਕੌਂਸਲ ਮੈਂਬਰ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਅਹਿਮ ਸਹਿਯੋਗ ਦਿੱਤਾ।

Leave a Reply

Your email address will not be published. Required fields are marked *