ਫਾਜ਼ਿਲਕਾ 23 ਜੂਨ
ਖੁਸ਼ੀ ਫਾਊਂਡੇਸ਼ਨ ਵੱਲੋਂ ਮੈਨਸਟਰੂਅਲ ਹਾਈਜੀਨ ਜਾਗਰੂਕਤਾ ਦੌਰਾਨ ਪਿੰਡ ਬੰਨਵਾਲਾ ਹਨੁਵੰਤਾ ਵਿਖੇ ਪਹੁੰਚ ਕੇ ਵਿਦਿਆਰਥਣਾਂ ਤੇ ਔਰਤਾਂ ਨੂੰ ਸੈਨੇਟਰੀ ਪੈਡਾਂ ਦੀ ਵੰਡ ਕਰਨ ਦੇ ਨਾਲ-ਨਾਲ ਵਰਤੋਂ ਕਰਨ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ। ਚੇਅਰਪਰਸਨ ਖੁਸ਼ਬੂ ਸਾਵਣਸੁਖਾ ਨੇ ਕਿਹਾ ਕਿ ਸਿਹਤ ਪ੍ਰਤੀ ਚਿੰਤਤ ਹੁੰਦਿਆਂ ਲੜਕੀਆਂ ਤੇ ਔਰਤਾਂ ਲਈ ਖੁਸ਼ੀ ਫਾਉਂਡੇਸ਼ਨ ਲਗਾਤਾਰ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸਦੀ ਵਰਤੋਂ ਲੜਕੀਆਂ ਅਤੇ ਔਰਤਾਂ ਲਈ ਬਹੁਤ ਜ਼ਰੂਰੀ ਹੈ, ਮਾਹਵਾਰੀ ਦੌਰਾਨ, ਇਹ ਪੈਡ ਉਨ੍ਹਾਂ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ, ਔਰਤਾਂ ਦੀਆਂ ਜ਼ਿਆਦਾਤਰ ਬਿਮਾਰੀਆਂ ਉਨ੍ਹਾਂ ਦੀ ਸਿਹਤ ਦਾ ਧਿਆਨ ਨਾ ਰੱਖਣ ਕਾਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਸੁਚੇਤ ਹੋਣਾ ਬਹੁਤ ਲਾਜਮੀ ਹੈ। ਸਿਹਤ ਦੀ ਸੰਭਾਲ ਅਤੇ ਸਫਾਈ ਨੂੰ ਬਰਕਰਾਰ ਰੱਖਣ ਲਈ ਸੈਨੇਟਰੀ ਪੈਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ |
ਇਸ ਦੌਰਾਨ ਮੈਡੀਕਲ ਕੈਂਪ ਲਗਾ ਕੇ ਲੋੜਵੰਦਾ ਨੂੰ ਮੁਫਤ ਦਵਾਈਆਂ ਵੀ ਭੇਟ ਕੀਤੀਆਂ।
ਇਸ ਮੌਕੇ ਡਾ. ਨੂਰਦੀਪ ਮੈਡੀਕਲ ਅਫਸਰ, ਫਾਰਮੈਸੀ ਅਫਸਰ ਮਨਦੀਪ ਸਿੰਘ, ਬੀ.ਈ.ਈ. ਦਿਵੇਸ਼ ਕੁਮਾਰ, ਰੀਟਾ ਕੁਮਾਰੀ ਏ.ਐਨ.ਐਮ., ਸੁਨੀਤਾ ਰਾਣੀ ਸੀ.ਐਚ.ਓ, ਸੁਮਨ ਤੇ ਪੁਸ਼ਪਾ ਰਾਣੀ ਆਸ਼ਾ ਵਰਕਰ, ਸੰਦੀਪ ਚਲਾਣਾ, ਬਿਟੂ ਸੇਤੀਆ, ਸੁਰਜ ਸੇਤੀਆ, ਅਲਕਾ ਜੁਨੇਜਾ,ਸੋਮਾ ਰਾਣੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
