ਵਣ ਵਿਭਾਗ ਨੇ ਨਾਰਦਨ ਬਾਈਪਾਸ ਤੇ ਹੋਏ ਨਜਾਇਜ਼ ਕਬਜ਼ੇ ਹਟਵਾਏ

ਪਟਿਆਲਾ, 14 ਮਈ:

 ਵਣ ਮੰਡਲ ਅਫ਼ਸਰ ਪਟਿਆਲਾ ਗੁਰਅਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਪਟਿਆਲਾ ਅਧੀਨ ਪੈਂਦੇ ਨਾਰਦਨ ਬਾਈਪਾਸ ਤੇ ਲੋਕਾਂ ਵੱਲੋਂ ਵਣ ਰਕਬੇ ਵਿੱਚ ਰੇਤਾ ਬਜਰੀ ਅਤੇ ਮਿੱਟੀ ਆਦਿ ਸੁੱਟ ਕੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਵਣ ਰੇਂਜ ਅਫ਼ਸਰ ਸਵਰਨ ਸਿੰਘ, ਬਲਾਕ ਅਫ਼ਸਰ  ਰਮਨਪ੍ਰੀਤ ਸਿੰਘ ਅਤੇ ਵਣ ਗਾਰਡ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਜੇ ਸੀ ਬੀ ਨਾਲ ਮੌਕੇ ਤੇ ਬੂਟੇ ਲਗਵਾਉਣ ਲਈ ਟੋਏ ਪੁੱਟ ਕੇ ਦੂਰ ਕਰਵਾਇਆ ਗਿਆ।
ਆਉਣ ਵਾਲੇ ਸਮੇਂ ਵਿੱਚ ਇਸ ਜਗਾ ਤੇ ਵੱਖ -ਵੱਖ ਕਿਸਮਾਂ ਦੇ ਬੂਟੇ ਲਗਵਾਏ ਜਾਣਗੇ ਅਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
    ਇਸ ਮੌਕੇ ਤੇ ਰਾਜ ਕੁਮਾਰ ਬਲਾਕ ਅਫ਼ਸਰ, ਵਣ ਗਾਰਡ ਅਮਰਿੰਦਰ ਸਿੰਘ, ਅਜੀਤਪਾਲ ਸਿੰਘ, ਬਲਵਿੰਦਰ ਸਿੰਘ ਬੱਲੀ,ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਰਿਧੀ ਸ਼ਰਮਾ, ਹੀਨਾ ਰਾਵਤ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *