ਭਲਕੇ, ਪੰਜਾਬ ਹੱਜ ਕਮੇਟੀ ਵੱਲੋਂ ਹੱਜ ‘ਤੇ ਜਾਣ ਵਾਲੇ ਹਾਜੀਆਂ ਦੀ ਸਹੂਲਤ ਲਈ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ – ਵਿਧਾਇਕ ਮਾਲੇਰਕੋਟਲਾ

ਮਾਲੇਰਕੋਟਲਾ 06 ਮਈ :

        ਭਲਕੇ 07 ਮਈ ਨੂੰ ਪੰਜਾਬ ਹੱਜ ਕਮੇਟੀ ਵੱਲੋਂ ਹੱਜ 2025 ਲਈ ਰਵਾਨਾ ਹੋਣ ਵਾਲੇ ਹਾਜੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਂਣ ਲਈ ਸਥਾਨਕ ਸਾਗਰ ਪੈਲੇਸ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵਿਧਾਇਕ ਮਾਲੇਰਕੋਟਲਾ  ਡਾ. ਜਮੀਲ ਉਰ ਰਹਿਮਾਨ ਨੇ ਦਿੱਤੀ ।

               ਉਨ੍ਹਾਂ ਦੱਸਿਆ ਕਿ ਇਹ ਕੈੱਪ ਯਾਤਰੀਆਂ ਦੀ ਸਹੂਲਤ ਲਈ ਸਵੇਰੇ 10 ਵਜੇ ਸ਼ੁਰੂ ਹੋ ਕੇ ਦੁਪਿਹਰ 3 ਵਜੇ ਤੱਕ ਚੱਲੇਗਾ। ਕੈਂਪ ਦੌਰਾਨ ਹਾਜੀ ਉਮੀਦਵਾਰਾਂ ਨੂੰ ਹੱਜ ਯਾਤਰਾ ਤੋਂ ਪਹਿਲਾਂ ਜ਼ਰੂਰੀ ਟੀਕੇ ਲਗਾਏ ਜਾਣਗੇ, ਜੋ ਕਿ ਯਾਤਰਾ ਲਈ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਜ਼ਮੀ ਹਨ।

            ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਕੈਂਪ ਦਾ ਉਦੇਸ਼ ਧਾਰਮਿਕ ਯਾਤਾਰਾ ਤੇ ਜਾਣ ਵਾਲੇ ਸਰਧਾਲੂਆਂ ਨੂੰ ਤੰਦਰੁਸਤ, ਜਾਣਕਾਰੀ ਯੁਕਤ ਅਤੇ ਸੁਰੱਖਿਅਤ ਯਾਤਰਾ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ “ਸਾਨੂੰ ਯਕੀਨ ਹੈ ਕਿ ਇਸ ਵਿਸ਼ੇਸ ਸਿਹਤ ਕੈਂਪ ਰਾਹੀਂ ਭਾਈਚਾਰੇ ਨੂੰ ਸਿਹਤ ਸੰਬੰਧੀ ਆਵਸ਼ਕ ਸਹੂਲਤਾਂ ਮਿਲਣਗੀਆਂ ਜੋ ਉਨ੍ਹਾਂ ਦੀ ਯਾਤਰਾ ਨੂੰ ਸਹਿਜ ਅਤੇ ਸੁਰੱਖਿਅਤ ਬਣਾਉਣਗੀਆਂ।”

          ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ “ਇਹ ਕੈਂਪ ਯਾਤਰੀਆਂ ਦੀ ਸਿਹਤ ਦੀ ਰੱਖਿਆ ਲਈ ਇੱਕ ਵਧੀਆ ਉਪਰਾਲਾ ਹੈ। ਮਾਲੇਰਕੋਟਲਾ ਲਈ ਇਹ ਮਾਣ ਦੀ ਗੱਲ ਹੈ ਕਿ ਇੱਥੇ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਹੱਜ ਸਿਰਫ ਧਾਰਮਿਕ ਯਾਤਰਾ ਨਹੀਂ, ਸਗੋਂ ਇਹ ਸਿਹਤਮੰਦ ਰਹਿਣ ਦੇ ਉਦੇਸ਼ ਨਾਲ ਵੀ ਜੁੜੀ ਹੋਈ ਹੈ।”ਕੈਂਪ ਵਿੱਚ ਤਜਰਬੇਕਾਰ ਡਾਕਟਰਾਂ ਅਤੇ ਸਿਹਤ ਵਿਭਾਗ ਦੀ ਟੀਮ ਹਾਜ਼ਰ ਰਹੇਗੀ ਜੋ ਹਰ ਸ਼ਰਧਾਲੂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਯੋਗ ਟੀਕਾਕਰਨ ਕਰੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਯਾਤਰਾ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਸਿਹਤ ਕੈਂਪ ਦੌਰਾਨ ਸਰਧਾਲੂਆਂ ਨੂੰ ਆਪਣਾ ਆਧਾਰ ਕਾਰਡ, ਪਾਸਪੋਰਟ, ਹੱਜ ਰਜਿਸਟਰੇਸ਼ਨ ਪੱਤਰ ਅਤੇ ਪਿਛਲੇ ਟੀਕਾਕਰਨ ਦੇ ਦਸਤਾਵੇਜ਼ (ਜੇਕਰ ਉਪਲਬਧ ਹੋਣ) ਨਾਲ ਲਿਆਉਣ ਦੀ ਅਪੀਲ ਕੀਤੀ ।ਪੰਜਾਬ ਹੱਜ ਕਮੇਟੀ ਨੇ ਸਾਰੇ ਹਾਜੀ ਸਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਦੀ ਯਕੀਨੀ ਬਣਾਉਣ, ਤਾਂ ਜੋ ਉਹਨਾਂ ਦੀ ਯਾਤਰਾ ਲਈ ਸਿਹਤ ਸੰਬੰਧੀ ਜ਼ਰੂਰੀ ਚੈਕਅੱਪ ਹੋ ਸਕੇ । 

Leave a Reply

Your email address will not be published. Required fields are marked *