83 ਪਿੰਡਾਂ ਵਿਚ ਲਗਾਈਆਂ ਜਾਣਗੀਆਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਇਟਾਂ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 5 ਮਾਰਚ –

ਜਿਲ੍ਹੇ ਦੇ 83 ਪਿੰਡਾਂ ਵਿਚ ਛੇਤੀ ਹੀ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਸਟਰੀਟ ਲਾਇਟਾਂ ਲਗਾਈਆਂ ਜਾਣਗੀਆਂ ਅਤੇ ਇਸ ਕੰਮ ਲਈ 1.43 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹਾ ਪੱਧਰੀ ਕਮੇਟੀ ਵਿਚ ਇਸ ਸਬੰਧੀ ਕੀਤੀ ਮੀਟਿੰਗ ਵਿਚ ਇਹ ਜਾਣਕਾਰੀ ਦਿੰਦੇ ਹਦਾਇਤ ਕੀਤੀ ਕਿ ਇੰਨਾ ਲਾਇਟਾਂ ਦੀ ਖਰੀਦ ਲਈ ਵਾਜਬ ਤੇ ਵਧੀਆ ਕੁਆਲਟੀ ਤੈਅ ਕਰਨ ਲਈ ਟੈਂਡਰ ਜਾਰੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਪ੍ਰਾਪਤ ਹੋ ਚੁੱਕਾ ਹੈ, ਜਿਸ ਵਿਚ ਅਜਨਾਲਾ ਬਲਾਕ ਦੇ 22, ਅਟਾਰੀ ਦੇ 8, ਚੋਗਾਵਾਂ ਦੀਆਂ 8, ਹਰਸ਼ਾ ਛੀਨਾ 6, ਜੰਡਿਆਲਾ ਗੁਰੂ 9, ਮਦੀਠਾ 8, ਰਈਆ 7, ਤਰਸਿੱਕਾ 10 ਅਤੇ ਵੇਰਕਾ ਬਲਾਕ ਦੀਆਂ 5 ਪੰਚਾਇਤਾਂ ਦੀ ਚੋਣ ਇੰਨਾ ਲਾਇਟਾਂ ਲਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤਰਾਂ ਕੁੱਲ 83 ਪਿੰਡਾਂ ਵਿਚ ਇਹ ਸੂਰਜੀ ਲਾਇਟਾਂ ਲਗਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸੂਰਜੀ ਊਰਜਾ ਦੀਆਂ ਇਹ ਲਾਇਟਾਂ ਲਗਾਉਣ ਦਾ ਜਿੰਮਾ ਪੇਡਾ ਨੂੰ ਦਿੰਦੇ ਹਦਾਇਤ ਕੀਤੀ ਕਿ ਵਧੀਆ ਲਾਇਟਾਂ ਦੀ ਚੋਣ ਕਰਕੇ ਛੇਤੀ ਤੋਂ ਛੇਤੀ ਇਹ ਲਾਇਟਾਂ ਸਬੰਧਤ ਪਿੰਡਾਂ ਵਿਚ ਲਗਾ ਦਿੱਤੀਆਂ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਡੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *