ਸਰਕਾਰੀ ਆਈਟੀਆਈ ਨੰਗਲ ਵਿਖੇ  ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ

ਨੰਗਲ 05 ਜੂਨ ()

ਤਕਨੀਕੀ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨਮਾਈ  ਹੇਠ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖਿਆਰਥੀਆਂ ਨੂੰ ਵਾਤਾਵਰਨ ਅਤੇ ਚੁੰਗਿਰਦੇ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਦਿਆਂ ਸਿੱਖਿਆਰਥੀਆਂ ਅਤੇ ਸਟਾਫ ਨੂੰ ਸੁਹੰ ਚੁਕਾਈ ਗਈ।ਇਸ ਮੌਕੇ ਸੰਸਥਾਂ ਦੇ ਕੰਪਲੈਕਸ ਵਿੱਚ ਪੌਦੇ ਲਗਾਏ ਗਏ।

 ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਕਿਹਾ ਕਿ ਰੁੱਖ ਹਵਾ, ਮਿੱਟੀ ਅਤੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਇਸ ਮਸ਼ੀਨੀ ਯੁੱਗ ਵਿੱਚ ਵਧਦੇ ਹੋਏ ਪ੍ਰਦੂਸ਼ਣ ਕਾਰਨ ਸਾਡੀ ਹਵਾ ਦੀ ਗੁਣਵੱਤਾ ਕਾਫੀ ਡਿੱਗਦੀ ਜਾ ਰਹੀ ਹੈ। ਕਿਉਂਕਿ ਜਿੱਥੇ ਲਗਾਤਾਰ ਆਵਾਜਾਈ ਦੇ ਸਾਧਨਾਂ ਦਾ ਵਿਸਤਾਰ ਹੋ ਰਿਹਾ ਹੈ ਉੱਥੇ ਹੀ ਪਹਾੜਾਂ ਦੀ ਕਟਾਈ ਅਤੇ ਰੁੱਖਾਂ ਦੀ ਕਟਾਈ ਹੋਣ ਕਾਰਨ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਦੀ ਮਾਤਰਾ ਵੱਧ ਰਹੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਮਾਰੂ ਸਾਬਿਤ ਹੋ ਰਹੀ ਹੈ। ਉਹਨਾ ਨੇ ਕਿਹਾ ਕਿ ਜਿੱਥੇ ਹਰ ਸਾਲ ਸਰਕਾਰ ਵਲ੍ਹੋਂ ਪੋਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਹਰਿਆਵਲ ਲਹਿਰ ਨੂੰ ਵਿਸ਼ੇਸ਼ ਤੌਰ ਤੇ ਵਧਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਹੋਰ ਵਾਤਾਵਰਨ ਪ੍ਰੇਮੀਆਂ ਵਲ੍ਹੋਂ ਵੀ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸੱਚੇ ਨਾਗਰਿਕ ਹੋਣ ਦਾ ਸਾਡਾ ਤਾਂ ਹੀ ਫਰਜ਼ ਪੂਰਾ ਹੁੰਦਾ ਹੈ, ਜੇਕਰ ਅਸੀਂ ਦੇਸ਼ ਨੂੰ ਸਮਰਪਿਤ ਹੋ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਮਨ ਵਿੱਚ ਰੱਖ ਕੇ ਦੇਸ਼ ਦੀ ਸਵੱਛਤਾ ਅਤੇ ਸ਼ੁੱਧਤਾ ਪ੍ਰਤੀ ਆਪਣਾ ਫਰਜ਼ ਪਛਾਣੀਏ। ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਉੱਤੇ ਇੱਕ-ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਪੌਦੇ ਦੇ ਜਵਾਨ ਹੋਣ ਤੱਕ ਉਸਦੀ ਦੇਖਭਾਲ਼ ਵੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਸਾਨੂੰ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆਂ ਬੋਤਲਾਂ, ਗਿਲਾਸ ਅਤੇ ਪਲਾਸਟਿਕ ਤੋਂ ਬਣੀਆਂ ਹੋਰ ਵਸਤਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ,ਕਿਉਂਕਿ ਪਲਾਸਟਿਕ ਦੀ ਰਹਿੰਦ ਖੂੰਹਦ ਸਾਡੇ ਵਾਤਾਵਰਨ ਨੂੰ ਬਹੁਤ ਹੀ ਜਿਆਦਾ ਗੰਧਲਾ ਕਰ ਰਹੀ ਹੈ।ਇਸ ਮੌਕੇ ਇਸ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ,ਟਰੇਨਿੰਗ ਅਫਸਰ ਰਾਕੇਸ਼ ਕੁਮਾਰ,ਅਸ਼ਵਨੀ ਕੁਮਾਰ,ਵਰਿੰਦਰ ਸਿੰਘ, ਹਰਮਿੰਦਰ ਸਿੰਘ,ਵਰਿੰਦਰ ਸਿੰਘ ਝੱਜ,ਅਸ਼ੋਕ ਕੁਮਾਰ,ਮਨੋਜ ਕੁਮਾਰ ,ਮਨਪ੍ਰੀਤ ਸਿੰਘ,ਵਿਜੈ ਕੁਮਾਰ,ਗੁਰਦੀਪ ਕੁਮਾਰ,ਦਲਜੀਤ ਸਿੰਘ,ਮਲਕੀਤ ਸਿੰਘ,ਰਜਿੰਦਰ ਕੁਮਾਰ,ਬਲਜੀਤ ਸਿੰਘ,ਅਕਾਸ਼ਦੀਪ,ਹੁਸ਼ਿਆਰ ਸਿੰਘ,ਰਵਨੀਤ ਕੌਰ ਭੰਗਲ,ਗੁਰਨਾਮ ਕੌਰ,ਅਨੀਲਮ ਸ਼ਰਮਾ,ਪਵਨ ਕੁਮਾਰ,ਸੁਨੀਤਾ ਰਾਣੀ,ਵਿਪਨ ਕੁਮਾਰ,ਅਸ਼ਵਨੀ ਸ਼ਰਮਾ,ਅੰਜੂ ਕਪਿਲਾ,ਅਮਨਦੀਪ ਸਿੰਘ,ਮਿਤੇਸ਼ ਕੁਮਾਰ,ਹਰਪ੍ਰੀਤ ਸਿੰਘ,ਸੰਦੀਪ ਕੁਮਾਰ,ਸੁਮਿਤ ਕੁਮਾਰ,ਰਿਸ਼ੀਪਾਲ,ਸੁਖਵਿੰਦਰ ਸਿੰਘ,ਗਿਤਾਜਲੀ ਸ਼ਰਮਾ,ਅਭਿਸ਼ੇਕ ਕੁਮਾਰ, ਪੂਰਨ ਚੰਦ,ਸੁਮਿਤ ਕੁਮਾਰ,ਚੰਦਨ , ਸੰਜੀਵ ਕੁਮਾਰ ਆਦਿ ਤੋਂ ਇਲਾਵਾ ਸਮੂਹ ਸਿੱਖਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *