ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ 19 ਮਾਰਚ,2024

ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਸਖਤ ਹਦਾਇਤ ਕੀਤੀ ਕਿ ਸਾਰੇ ਨੋਡਲ ਅਫ਼ਸਰ ਚੋਣ ਪ੍ਰਕਿਰਿਆ ਨੂੰ ਤਨਦੇਹੀ ਅਤੇ ਲਗਨ ਨਾਲ ਮੁਕੰਮਲ ਕਰਨ ਵਿਚ ਆਪਣਾ ਯੋਗਦਾਨ ਦੇਣ।

 

ਉਨ੍ਹਾਂ ਕਿਹਾ ਕਿ ਇਸ ਅਹਿਮ ਕਾਰਜ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਮੂਹ ਨੋਡਲ ਅਫ਼ਸਰਾਂ ਤੋਂ ਉਨ੍ਹਾਂ ਵਲੋਂ ਕੀਤੀ ਗਈ ਤਿਆਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈਜਿਨ੍ਹਾਂ ਦੇ ਵੱਖ-ਵੱਖ ਨੋਡਲ ਅਫ਼ਸਰ ਲਗਾਏ ਗਏ ਹਨ ।  

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈਜਿਨ੍ਹਾਂ ਦੇ ਵੱਖ-ਵੱਖ ਨੋਡਲ ਅਫ਼ਸਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਮੈਨਪਾਵਰ ਮੈਨੇਜਮੈਂਟਈ.ਵੀ.ਐਮ/ਵੀ.ਵੀ.ਪੈਟ ਮੈਨੇਜਮੈਂਟਟਰਾਂਸਪੋਰਟ ਮੈਨੇਜਮੈਂਟਟ੍ਰੇਨਿੰਗ ਮੈਨੇਜਮੈਂਟਮੈਟੀਰੀਅਲ ਮੈਨੇਜਮੈਂਟਐਮ.ਸੀ.ਸੀ.ਖਰਚਾ ਨਿਗਰਾਨਅਮਨ ਤੇ ਕਾਨੂੰਨ ਅਤੇ ਜ਼ਿਲ੍ਹਾ ਸੁਰੱਖਿਆ ਪਲਾਨਬੈਲਟ ਪੇਪਰਾਂ ਦੀ ਛਪਾਈਮੀਡੀਆ/ਕਮਿਊਨੀਕੇਸ਼ਨਕੰਪਿਊਟਰਾਈਜ਼ੇਸ਼ਨਸਵੀਪਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਨ ਤੇ ਕੰਟਰੋਲ ਰੂਮਐਸ.ਐਮ.ਐਸ. ਮੋਨੀਟਰਿੰਗਵੈਬ ਕਾਸਟਿੰਗਆਈ.ਸੀ.ਟੀ ਐਪਲੀਕੇਸ਼ਨਜ਼ਵੋਟਰ ਹੈਲਪਲਾਈਨਐਕਸਾਈਜ਼ਰੋਜ਼ਾਨਾ ਰਿਪੋਰਟਿੰਗਚੋਣ ਡਿਊਟੀ ਤੇ ਲੱਗੇ ਸਟਾਫ਼ ਲਈ ਬੈਲਟ ਪੇਪਰ ਜਾਰੀ ਕਰਨਸਿੰਗਲ ਵਿੰਡੋਪ੍ਰਵਾਨਗੀ ਸੈੱਲਮਾਈਕ੍ਰੋ ਆਬਜ਼ਰਵਰਡਿਸਪੈਚ ਸੈਂਟਰ/ਸਟਰਾਂਗ ਰੂਮ/ਕਾਊਂਟਿੰਗ ਸੈਂਟਰਪੋਲਿੰਗ ਵੈਲਫੇਅਰਪੀ.ਡਬਲਯੂ.ਡੀ. ਵੈਲਫੇਅਰਈ.ਟੀ.ਪੀ.ਬੀ.ਐਸਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨਵੀਡੀਓ ਕਾਨਫਰੰਸਟੈਲੀਕਾਮ/ਇੰਟਰਨੈਟਇਲੈਕਟੋਰਲ ਰੋਲਸੀ-ਵਿਜ਼ਲਇਨਕਮ ਟੈਕਸਡਰੱਗ ਕੰਟਰੋਲ ਅਤੇ ਆਬਜ਼ਰਵਰਾਂ ਸਬੰਧੀ ਨੋਡਲ ਅਫ਼ਸਰ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2024 ਪਾਰਦਰਸ਼ੀਸ਼ਾਂਤਮਈ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਕਰਵਾਉਣੀਆਂ ਯਕੀਨੀ ਬਣਾਉਣ ਲਈ ਸਾਰੀਆਂ ਟੀਮਾਂ ਸਾਂਝੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇ ਅਤੇ ਇਸ ਵਿਚ ਕਿਸੇ ਵੀ ਪ੍ਰਕਾਰ ਦੀ ਢਿੱਲ ਨਾ ਵਰਤੀ ਜਾਵੇ।

Leave a Reply

Your email address will not be published. Required fields are marked *