ਤਰਨ ਤਾਰਨ, 08 ਨਵੰਬਰ ( ) – ਡਿਪਟੀ ਕਮਿਸ਼ਨਰ ਤਰਨ ਤਾਰਨ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਸ੍ਰੀ ਰਾਹੁਲ, ਆਈ.ਏ.ਐੱਸ. ਨੇ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਜ਼ਿਮਨੀ ਚੋਣ ਲਈ... Read more »
ਮਾਲੇਰਕੋਟਲਾ, 8 ਨਵੰਬਰ : ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਆਗਾਮੀ ਗਣਨਾ 2027 ਸੰਬੰਧੀ ਗਿਣਤੀਕਾਰਾਂ (Enumerators) ਅਤੇ ਸੁਪਰਵਾਈਜਰਾਂ (Supervisors) ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਅੰਤਿਮ ਦਿਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਤਹਿਸੀਲਦਾਰ ਮਾਲੇਰਕੋਟਲਾ ਦੀ ਸਮੁੱਚੀ ਦਿਸ਼ਾ-ਨਿਰਦੇਸ਼ੀ ਹੇਠ ਕੀਤਾ ਗਿਆ।ਇਹ ਟ੍ਰੇਨਿੰਗ ਪ੍ਰੀ–ਟੈਸਟ ਗਤੀਵਿਧੀਆਂ ਦੇ ਹਿੱਸੇ ਵਜੋਂ 10 ਨਵੰਬਰ ਤੋਂ 30 ਨਵੰਬਰ 2025 ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਡਿਜੀਟਲ ਤੇ ਪ੍ਰਭਾਵਸ਼ਾਲੀ ਗਣਨਾ ਪ੍ਰਕਿਰਿਆ ਦੀ ਤਿਆਰੀ ਨੂੰ ਮਜ਼ਬੂਤ ਕਰਨਾ ਹੈ। ਇਸ ਟਰੇਨਿੰਗ ਵਿੱਚ 50 ਭਾਗੀਦਾਰਾਂ (43 ਗਿਣਤੀਕਾਰ ਅਤੇ 7 ਸੁਪਰਵਾਈਜਰਾਂ ਸਮੇਤ ਰਿਜ਼ਰਵ) ਨੇ ਉਤਸ਼ਾਹ ਨਾਲ ਟ੍ਰੇਨਿੰਗ ਵਿੱਚ ਭਾਗ ਲਿਆ। ਸੈਸ਼ਨਾਂ ਦੌਰਾਨ ਸੁਰੱਖਿਅਤ ਮੋਬਾਈਲ ਐਪਲੀਕੇਸ਼ਨਾਂ ਦੇ ਪ੍ਰਯੋਗ, ਰੀਅਲ–ਟਾਈਮ ਵੈਰੀਫਿਕੇਸ਼ਨ, ਜੀਓ–ਟੈਗਿੰਗ ਅਤੇ ਬਹੁਭਾਸ਼ਾਈ ਡਾਟਾ ਐਂਟਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਡਾਟਾ ਸੰਗ੍ਰਹਿ ਪ੍ਰਕਿਰਿਆ ਸ਼ੁੱਧ, ਪਾਰਦਰਸ਼ੀ ਤੇ ਸਮੇਂਸਿਰ ਹੋ ਸਕੇ। ਮੁੱਖ ਟ੍ਰੇਨਰ ਡਾ. ਰੁਚੀ ਗੁਪਤਾ, ਜ਼ਿਲ੍ਹਾ ਨੋਡਲ ਅਫਸਰ ਵਿਨੋਦ ਕੁਮਾਰ ਯਾਦਵ (ਅਸਿਸਟੈਂਟ ਡਾਇਰੈਕਟਰ), ਅੰਕੁਸ਼ ਸ਼ਰਮਾ (S.I. ਗ੍ਰੇਡ-I), ਮਿਸ ਨਿਧੀ, ਆਲੋਕ ਅਤੇ ਜ਼ਿਲ੍ਹਾ ਕੋਆਰਡੀਨੇਟਰ ਵਿਵੇਕ ਸਿੰਘ ਵੱਲੋਂ ਇੰਟਰਐਕਟਿਵ ਸੈਸ਼ਨ ਤੇ ਮੈਦਾਨੀ ਅਭਿਆਸ ਕਰਵਾਏ ਗਏ। ਇਸ ਮੌਕੇ ਪ੍ਰੀ–ਟੈਸਟ ਕਿਟਾਂ, ਆਈ.ਡੀ. ਕਾਰਡ ਅਤੇ ਅਪਾਇੰਟਮੈਂਟ ਆਰਡਰ ਭਾਗੀਦਾਰਾਂ ਨੂੰ ਵੰਡੇ ਗਏ। ਚਾਰਜ ਅਫ਼ਸਰ ਵੱਲੋਂ ਗਣਨਾ ਟੀਮ ਨੂੰ ਪੂਰੇ ਸਮਰਪਣ, ਸ਼ੁੱਧਤਾ ਅਤੇ ਇਮਾਨਦਾਰੀ ਨਾਲ ਮੈਦਾਨੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਪਤੀ ਦਿਨ ਭਾਗੀਦਾਰਾਂ ਨੇ ਸਕਾਰਾਤਮਕ ਫੀਡਬੈਕ ਸਾਂਝਾ ਕੀਤਾ ਅਤੇ ਗਣਨਾ ਸੰਬੰਧੀ ਮੈਦਾਨੀ ਕਾਰਵਾਈ, ਡਾਟਾ ਐਂਟਰੀ ਪ੍ਰੋਟੋਕਾਲ ਅਤੇ ਘਰੇਲੂ ਗਿਣਤੀ ਪ੍ਰਕਿਰਿਆ ਦੀ ਪੂਰੀ ਸਮਝ ਦਾ ਪ੍ਰਦਰਸ਼ਨ ਕੀਤਾ। ਸੈਸ਼ਨਾਂ ਦੌਰਾਨ ਉਠੇ ਸਵਾਲਾਂ ਦਾ ਪ੍ਰੈਕਟੀਕਲ ਡੈਮੋ ਤੇ ਸਮੂਹ ਚਰਚਾ ਰਾਹੀਂ ਨਿਰਾਕਰਨ ਕੀਤਾ ਗਿਆ। ਸਰਗਰਮ ਭਾਗੀਦਾਰੀ ਅਤੇ ਗਹਿਰੇ ਅਧਿਐਨ ਨਾਲ ਇਹ ਟ੍ਰੇਨਿੰਗ ਪ੍ਰੋਗਰਾਮ ਮਾਲੇਰਕੋਟਲਾ ਵਿੱਚ ਸਫਲਤਾਪੂਰਵਕ ਸੰਪੰਨ ਅਤੇ ਪ੍ਰਮਾਣਿਤ ਕਰ ਦਿੱਤਾ ਗਿਆ ਹੈ। Read more »
ਕੋਟਕਪੂਰਾ, 8 ਨਵੰਬਰ ( ) :- ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵੱਲੋਂ ਸਥਾਨਕ ਗੁਰਦਵਾਰਾ ਗੁਰੂ ਨਾਨਕ ਸਤਿਸੰਗ ਸਭਾ ਵਿਖੇ ਕਰਵਾਏ ਗਏ ਦਾਦੇ ਤੋਂ ਪੋਤੇ ਤੱਕ ਤਿੰਨ ਪੀੜ੍ਹੀਆਂ ਨਸ਼ਾ ਰਹਿਤ ਪਰਿਵਾਰਾਂ ਦੇ ਕੰਚਨ ਕਾਇਆ... Read more »
ਸ੍ਰੀ ਅਨੰਦਪੁਰ ਸਾਹਿਬ 08 ਨਵੰਬਰ () ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਹੈ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ... Read more »
ਹੁਸ਼ਿਆਰਪੁਰ, 8 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਸਾਹਿਬ ਦੇ ਜੀਵਨ, ਫ਼ਲਸਫ਼ੇ... Read more »
ਚੰਡੀਗੜ੍ਹ, 8 ਨਵੰਬਰ: ਇੱਕ ਅਹਿਮ ਪ੍ਰਾਪਤੀ ਤਹਿਤ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ 150 ਲੱਖ ਮੀਟਰਿਕ ਟਨ ਦੇ ਅੰਕੜੇ ਵੱਲ ਵਧ ਰਹੀ ਹੈ। ਹੁਣ ਤੱਕ 125 ਲੱਖ ਮੀਟਰਿਕ ਟਨ ਤੋਂ ਵੱਧ... Read more »
ਚੰਡੀਗੜ੍ਹ, 8 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਸ਼ਨੀਵਾਰ... Read more »
ਚੰਡੀਗੜ੍ਹ, 8 ਨਵੰਬਰ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਅੱਜ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ... Read more »
ਚੰਡੀਗੜ੍ਹ/ਮੋਗਾ, 8 ਨਵੰਬਰ:ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਨੇ ਮੋਗਾ ਸਿਵਲ ਹਸਪਤਾਲ ਤੋਂ ਦੀਵਾਲੀ ਵਾਲੀ ਰਾਤ ਨਸ਼ਾ ਛੁਡਾਊ ਦਵਾਈਆਂ ਦੀ ਚੋਰੀ ਦੇ ਮਾਮਲੇ... Read more »
