ਸੇਵਾ ਸਦਨ ਵਿਚ ਹਫਤਾਵਾਰੀ ਲੱਗ ਰਹੇ ਜਨਤਾ ਦਰਬਾਰ ਵਿੱਚ ਹੋ ਰਿਹਾ ਸਮੱਸਿਆਵਾ ਦਾ ਨਿਪਟਾਰਾ

ਨੰਗਲ 24 ਅਗਸਤ ()

ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਸਾਢੇ ਤਿੰਨ ਸਾਲਾ ਪਹਿਲਾ ਸੁਰੂ ਕੀਤੇ ਜਨਤਾ ਦਰਬਾਰ ਵਿੱਚ ਲਗਾਤਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਸੇਵਾ ਸਦਨ ਨੰਗਲ 2 ਆਰ.ਵੀ.ਆਰ ਵਿੱਚ ਸਵੇਰੇ 7 ਵਜੇ ਤੋ ਹੀ ਹਲਕੇ ਦੇ ਲੋਕ ਪੰਚਾਇਤਾਂ, ਧਾਰਮਿਕ, ਸਮਾਜਿਕ ਸੰਗਠਨ ਤੇ ਆਗੂ ਵੱਡੀ ਗਿਣਤੀ ਵਿਚ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਢੁਕਵਾ ਹੱਲ ਕੀਤਾ ਜਾ ਰਿਹਾ ਹੈ।

    ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਬਤੌਰ ਵਿਧਾਇਕ ਸੁਰੂ ਕੀਤੇ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿੱਚ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਹੁਣ ਤੱਕ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਵੱਲੋਂ ਸੈਂਕੜੇ ਪਿੰਡਾਂ ਵਿੱਚ ਸਰਕਾਰ ਤੁਹਾਡੇ ਦੁਆਰ ਅਤੇ ਜਨ ਸੁਣਵਾਈ ਕੈਂਪ ਲਗਾ ਕੇ ਸਰਕਾਰ ਦੀਆਂ ਲੋਕ ਪੱਖੀ ਤੇ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸਟਾਲ ਲਗਾ ਕੇ ਯੋਗ ਲੋੜਵੰਦਾਂ ਤੱਕ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਗਈ ਹੈ ਅਤੇ ਆਮ ਲੋਕ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ।

    ਸ.ਬੈਂਸ ਦਾ ਇਹ ਉਪਰਾਲਾ ਹੈ ਕਿ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕ ਜੋ ਆਮ ਤੌਰ ਤੇ ਦਫਤਰਾਂ ਵਿਚ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਸਮੇਂ ਅਤੇ ਪੈਸੇ ਦੀ ਘਾਟ ਕਾਰਨ ਸਰਕਾਰ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਯੋਗ ਲੋੜਵੰਦਾਂ ਤੱਕ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਬਿਨਾ ਦੇਰੀ ਪਹੁੰਚਾਇਆ ਜਾਵੇ। ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਭਰਪੂਰ ਲਾਭ ਮਿਲਿਆ ਹੈ।

   ਸੇਵਾ ਸਦਨ ਨੰਗਲ ਵਿੱਚ ਹਫਤਾਵਾਰੀ ਜਨਤਾ ਦਰਬਾਰ ਵਿੱਚ ਹਲਕੇ ਦੇ ਸਮਾਜਿਕ ਧਾਰਮਿਕ ਸੰਗਠਨਾਂ ਦੇ ਆਗੂ, ਸਰਪੰਚ, ਪੰਚ ਤੇ ਆਮ ਲੋਕ ਆਪਣੇ ਇਲਾਕੇ ਦੀਆਂ ਸਾਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਤੜਕਸਾਰ ਪਹੁੰਚ ਜਾਂਦੇ ਹਨ। ਜਿਨ੍ਹਾਂ ਦਾ ਸ.ਬੈਂਸ ਮੌਕੇ ਤੇ ਹੀ ਢੁਕਵਾ ਨਿਪਟਾਰਾ ਕਰਦੇ ਹਨ। ਆਮ ਲੋਕ ਕੈਬਨਿਟ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

    ਅੱਜ ਨੰਗਲ ਵਿੱਚ ਲੱਗੇ ਜਨਤਾ ਦਰਬਾਰ ਵਿੱਚ ਵੱਡੀ ਗਿਣਤੀ ਪਹੁੰਚੇ ਬਜੁਰਗਾਂ, ਮਾਤਾਵਾਂ, ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਮ ਤੌਰ ਤੇ ਇਲਾਕੇ ਦੇ ਵਿਕਾਸ ਦੇ ਕੰਮਾਂ ਲਈ ਪਹੁੰਚਦੇ ਹਨ ਪ੍ਰੰਤੂ ਬਜੁਰਗਾਂ, ਔਰਤਾਂ ਤੇ ਵਿਦਿਆਰਥੀਆਂ ਦੇ ਸਿੱਧੇ ਤੌਰ ਤੇ ਮਿਲਣ ਆਉਣ ਤੋਂ ਮਨ ਨੂੰ ਧਰਵਾਸ ਮਿਲਦਾ ਹੈ ਕਿ ਜਿਸ ਤਰਾਂ ਦਾ ਲੋਕ ਰਾਜ ਬਹਾਲ ਕਰਨ ਦਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਹਰ ਕੋਈ ਬਿਨਾ ਰੋਕ ਟੋਕ ਆਪਣੇ ਕੰਮਾਂ ਲਈ ਸਰਕਾਰ ਤੱਕ ਪਹੁੰਚ ਕਰ ਸਕੇਗਾ ਉਹ ਹੁਣ ਸਪੱਸ਼ਟ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਦਫਤਰਾਂ ਵਿਚ ਆਉਣ ਜਾਣ ਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਖੁੱਦ ਉਪਰਾਲੇ ਕਰ ਰਹੇ ਹਾਂ।

   ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਜਿਲ੍ਹਾ ਕੋਆਰਡੀਨੇਟਰ ਆਮ ਆਦਮੀ ਪਾਰਟੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਸਿੰਘ ਸਰਪੰਚ, ਪੱਮੂ ਢਿੱਲੋਂ ਸਰਪੰਚ, ਰਾਕੇਸ਼ ਮਹਿਲਮਾ, ਕਰਤਾਰ ਸਿੰਘ, ਸੋਹਣ ਸਿੰਘ, ਗੁਰਨਾਮ ਸਿੰਘ, ਮੋਹਿਤ ਦੀਵਾਨ, ਐਡਵੋਕੇਟ ਨਿਸ਼ਾਤ ਗੁਪਤਾ, ਸ਼ਾਮ ਲਾਲ, ਪ੍ਰਿੰ.ਰਾਮ ਗੋਪਾਲ, ਹਰਦੀਪ ਬੈਂਸ, ਅਮਰਜੀਤ ਸਿੰਘ, ਵੀਰੂ, ਦਲਜੀਤ ਸਿੰਘ, ਰੋਕੀ ਸਰਪੰਚ, ਕਮਲ ਹਨੀ, ਰਵੀ ਕੁਮਾਰ ਸਰਪੰਚ, ਬਲਵਿੰਦਰ ਬਿੰਦੀ ਸਰਪੰਚ, ਸੰਜੂ, ਸੁਨੀਲ ਅਡਵਾਲ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।  

Leave a Reply

Your email address will not be published. Required fields are marked *