ਆਰ.ਟੀ.ਓ ਦਫ਼ਤਰ ਅਤੇ ਪੈਨਸ਼ਨਰਾਂ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿੱਚ ਸ਼ੁਰੂ

ਬਰਨਾਲਾ, 17 ਨਵੰਬਰ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਆਰ.ਟੀ.ਓ ਦਫ਼ਤਰ ਦੀਆਂ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿੱਚ ਸਿਫ਼ਟ ਕਰ ਦਿੱਤੀਆਂ ਗਈਆਂ ਹਨ। ਇਸ ਤਰਾਂ ਵਾਹਨ ਅਤੇ ਆਰ.ਸੀ ਨਾਲ ਸਬੰਧਿਤ ਇਹ ਸਾਰੀਆਂ ਸੇਵਾਵਾਂ ਸੇਵਾ ਕੇਂਦਰ ‘ਤੇ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹੁਣ ਪੈਨਸ਼ਨਰਾਂ ਦੀਆਂ ਸੇਵਾਵਾਂ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ ਹੈ। ਪੈਨਸ਼ਨਰ ਦੀਆਂ ਛੇ ਸੇਵਾਵਾਂ ਹੁਣ ਸਾਰੇ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 1076 ‘ਤੇ ਡਾਇਲ ਕਰਕੇ ਘਰ ਬੈਠੇ ਵੀ ਇੰਨਾਂ ਸੇਵਾਵਾਂ ਦਾ ਫ਼ਾਇਦਾ ਲਿਆ ਜਾ ਸਕਦਾ ਹੈ। ਜਿੰਨਾਂ ਵਿੱਚ ਈ-ਕੇ.ਵਾਈ.ਸੀ , ਪ੍ਰਮਾਣ ਪੱਤਰ, ਸ਼ਕਾਇਤ ਦਰਜ ਕਰਵਾਉਣਾ, ਪ੍ਰੋਫ਼ਾਈਲ ਅੱਪਡੇਟ ਵਰਗੀਆਂ ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰ ‘ਤੇ ਜਾ ਕੇ ਲੈ ਸਕਦੇ ਹੋਂ ਜਿਸਦੇ ਲਈ ਪੀ.ਪੀ.ਓ ਆਰਡਰ ਦੀ ਕਾਪੀ, ਬੈਂਕ ਦੀ ਕਾਪੀ ਅਤੇ ਪੈਨ ਕਾਰਡ ਹੋਣਾ ਜ਼ਰੂਰੀ ਹੈ। ਇਸ ਲਈ ਹੁਣ ਬੈਂਕਾਂ ਵਿੱਚ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ, ਕੋਈ ਵੀ ਪੈਨਸ਼ਨਰ ਆਪਣੇ ਨਜਦੀਕੀ ਸੇਵਾ ਕੇਂਦਰ ‘ਤੇ ਜਾ ਕੇ ਇਸ ਸੇਵਾ ਦਾ ਫਾਇਦਾ ਲੈ ਸਕਦੇ ਹਨ।
 ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਮਨਜੀਤ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 14 ਸੇਵਾ ਕੇਂਦਰ ਹਨ ਸੋ ਇਹ ਸਾਰੀਆਂ ਸੇਵਾਵਾਂ ਆਪਣੇ ਨਜ਼ਦੀਕੀ ਸੇਵਾ ਕੇਂਦਰ ‘ਤੇ ਜਾ ਕੇ ਲਈਆਂ ਜਾ ਸਕਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐਤਵਾਰ ਦੇ ਦਿਨ ਵੀ ਜ਼ਿਲ੍ਹੇ ਦੇ ਤਿੰਨ ਸੇਵਾ ਕੇਂਦਰ ਇੱਕ ਕਾਉਂਟਰ ਨਾਲ ਖੁੱਲੇ ਰਹਿੰਦੇ ਹਨ, ਜਿਨ੍ਹਾਂ ਵਿੱਚ ਡੀ.ਸੀ. ਦਫ਼ਤਰ ਬਰਨਾਲਾ, ਵੈਟਰਨਰੀ ਹੱਸਪਤਾਲ ਤਪਾ ਅਤੇ ਮਹਿਲ ਕਲਾਂ ਸੇਵਾ ਕੇਂਦਰ ਆਉਂਦੇ ਹਨ, ਜਿੰਨਾਂ ‘ਤੇ ਜਾ ਕੇ ਐਤਵਾਰ ਵਾਲੇ ਦਿਨ ਵੀ ਇਹ ਸਾਰੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *