ਦੇਸ਼ ਦੀ ਅਜਾਦੀ ਦੇ ਸੰਘਰਸ਼ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ- ਸਚਿਨ ਪਾਠਕ

ਨੰਗਲ 15 ਅਗਸਤ ()

ਅਜ਼ਾਦੀ ਦਿਵਸ ਮੌਕੇ ਨੰਗਲ ਤਹਿਸੀਲ ਪੱਧਰੀ ਸਮਾਗਮ ਸਕੂਲ ਆਫ ਐਮੀਂਨੈਸ ਨੰਗਲ ਟਾਊਨਸ਼ਿਪ ਵਿਖੇ ਕਰਵਾਇਆ ਗਿਆ, ਜਿਥੇ ਐਸ.ਡੀ.ਐਮ ਸਚਿਨ ਪਾਠਕ ਪੀ.ਸੀ.ਐਸ ਨੇ ਕੌਮੀ  ਝੰਡਾ ਲਹਿਰਾਇਆ ਅਤੇ ਮਾਰਚ ਪਾਸਟ  ਤੋਂ ਸਲਾਮੀ ਲਈ।

     ਇਸ ਮੌਕੇ ਭਾਰਤ ਵਾਸੀਆਂ ਨੂੰ ਸੰਬੋਧਨ ਕਰਦਿਆ ਐਸ.ਡੀ.ਐਮ ਸਚਿਨ ਪਾਠਕ ਨੇ  ਕਿਹਾ ਅਜ਼ਾਦੀ ਪ੍ਰਾਪਤ ਕਰਨ ਲਈ ਸਾਡੇ ਦੇਸ਼ ਦੇ ਸੂਰਬੀਰ ਯੋਧਿਆ ਨੇ ਅਣਗਿਣਤ ਕੁਰਬਾਨੀਆ ਦਿੱਤੀਆਂ ਹਨ, ਇਸ ਲਈ ਸਾਨੂੰ ਸ਼ਹੀਦਾ ਦੀਆ ਕੁਰਬਾਨੀਆ ਨੂੰ ਯਾਦ ਰੱਖਦੇ ਹੋਏ ਉਨਾ ਵਲੋ ਪਾਏ ਪੂਰਨਿਆ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫ਼ੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਹੈ। ਫਾਂਸੀ ਦੇ ਰੱਸੇ ਚੁੰਮਣ ਤੋਂ ਲੈ ਕੇ ਕਾਲੇ ਪਾਣੀ ਵਰਗੀਆਂ ਸਖ਼ਤ ਸਜ਼ਾਵਾਂ ਵੀ ਪੰਜਾਬੀਆਂ ਨੇ ਹੱਸ-ਹੱਸ ਕੇ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਸ.ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਉੱਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ ਸਮੇਤ ਹਜਾਰਾ ਸੁਤੰਤਰਤਾ ਸੰਗਰਾਮੀਆਂ ਨੇ ਅਜ਼ਾਦੀ ਲਈ ਆਪਣੀਆਂ ਜਾਨਾ ਵਾਰੀਆਂ ਹਨ, ਅਜਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰ ਸਾਡੇ ਲਈ ਹਮੇਸ਼ਾ ਸਨਮਾਨਜਨਕ ਹਨ, ਦੇਸ਼ ਦੀਆਂ ਹੋਰ ਜੰਗਾਂ ਭਾਵੇ ਉਹ ਅਜਾਦੀ ਤੋ ਬਾਅਦ ਲੜੀਆਂ ਗਈਆਂ ਉਨ੍ਹਾਂ ਵਿੱਚ ਸਾਡੇ ਨੋਜਵਾਨ ਵੀਰਾਂ ਨੇ ਹੱਸ ਹੱਸ ਕੇ ਕੁਰਬਾਨੀ ਦਿੱਤੀ ਤੇ ਦੇਸ਼ ਦੀ ਰੱਖਿਆ ਕੀਤੀ। ਨੰਗਲ ਦੀ ਇਸ ਧਰਤੀ ਨੇ ਵੀ ਆਪਣੇ ਪੁੱਤਰਾਂ ਨੂੰ ਦੇਸ਼ ਲਈ ਕੁਰਬਾਨ ਕੀਤਾ ਹੈ।

    ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜਿਕ ਕੁਰੀਤੀਆ ਨੂੰ ਤਿਆਗ ਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਇੱਕ ਖੂਬਸੂਰਤ ਸ਼ਹਿਰ ਹੈ, ਇਸ ਨੂੰ ਸਵੱਛ ਰੱਖਣਾ ਹੈ, ਤਿਰੰਗਾ  ਸਾਡੀ ਆਨ,ਬਾਨ ਤੇ ਸ਼ਾਨ ਦਾ ਪ੍ਰਤੀਕ ਹੈ।  ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀ ਭਾਵਨਾ ਹਰ ਇਨਸਾਨ ਵਿਚ ਹੈ, ਇਸ ਲਈ ਅਸੀ ਅਜਿਹੇ ਦਿਹਾੜੇ ਬਹੁਤ ਹੀ ਧੂਮਧਾਮ ਨਾਲ ਮਨਾਉਦੇ ਹਾਂ। ਸਕੂਲਾ ਦੇ ਵਿਦਿਆਰਥੀਆਂ  ਅਤੇ ਸਟਾਫ ਨੇ ਇਸ ਪ੍ਰੋਗਰਾਮ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਰੋਹ ਬਹੁਤ ਹੀ ਪ੍ਰਭਾਵਸ਼ਾਲੀ ਹੈ। ਅਧਿਕਾਰੀਆਂ ਨੇ ਵੀ ਸਮਾਰੋਹ ਵਿਚ ਉਤਸ਼ਾਹ ਨਾਲ ਡਿਊਟੀ ਕੀਤੀ ਹੈ, ਸ਼ਹਿਰ ਦੇ ਪਤਵੰਤੇ ਵੀ ਬਹੁਤ ਹੀ ਉਤਸ਼ਾਹ ਨਾਲ ਸਮਾਰੋਹ ਵਿਚ ਸਾਮਲ ਹੋਏ ਹਨ।

     ਉਨ੍ਹਾਂ ਕਿਹਾ ਕਿ ਦੇਸ਼ ਦਾ ਸਭ ਤੋ ਵੱਡਾ ਤਿਉਹਾਰ ਅਜਾਦੀ ਦਾ ਦਿਹਾੜਾ ਹੈ। ਇਸ ਮੌਕੇ ਵੱਖ ਵੱਖ ਸਕੂਲਾ ਦੇ ਵਿੱਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰੋਗਰਾਮ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਧੀਰ ਕੁਮਾਰ ਵੱਲੋ ਨਿਭਾਈ ਗਈ। ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਸਮਾਰੋਹ ਬੀਬੀਐਮਬੀ ਆਡੋਟੋਰੀਅਮ ਨੰਗਲ ਵਿਖੇ ਆਯੋਜਿਤ ਕੀਤਾ ਗਿਆ।

    ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਦੀਪਕ ਸੌਨੀ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਕੁਲਵੀਰ ਸਿੰਘ ਡੀ.ਐਸ.ਪੀ, ਜਸਵੀਰ ਸਿੰਘ ਤਹਿਸੀਲਦਾਰ, ਸੁਮਿਤ ਅਗਨੀ ਸੈਂਡਲ ਮੈਂਬਰ ਬ੍ਰਾਹਮਣ ਬੋਰਡ, ਰਾਕੇਸ਼ ਮਹਿਲਵਾ ਚੇਅਰਮੈਨ, ਐਡਵੋਕੇਟ ਨਿਸ਼ਾਤ ਬਲਾਕ ਪ੍ਰਧਾਨ, ਮੋਹਿਤ ਦੀਵਾਨ ਜਿਲ੍ਹਾਂ ਇੰਚਾਰਜ ਯੁੱਧ ਨਸ਼ਿਆ ਵਿਰੁੱਧ, ਸਤਵਿੰਦਰ ਭੰਗਲ, ਰਣਜੀਤ ਬੱਗਾ, ਪ੍ਰਿੰ.ਪਰਵਿੰਦਰ ਕੌਰ ਦੁਆ, ਪ੍ਰਿੰ. ਵਿਜੇ ਬੰਗਲਾ, ਵਿਜੇ ਭਾਟੀਆ, ਗੁਰਦੀਪ ਕੁਮਾਰ, ਜਗਦੀਪ ਸਿੰਘ, ਗੁਰਨਾਮ ਸਿੰਘ, ਮੁਕੇਸ਼ ਸ਼ਰਮਾ, ਰਾਜਵੀਰ ਕੁਮਾਰ ਤੇ ਵੱਖ ਵੱਖ ਸਕੂਲਾ ਦੇ ਅਧਿਆਪਕ, ਵਿਦਿਆਰਥੀ ਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *