7ਵੀ ਪੰਜਾਬ ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 2025 ਵਿੱਚ ਨੈਣਾ ਰਾਣਾ ਬਣੀ ਚੈਂਪੀਅਨ

ਸ੍ਰੀ ਅਨੰਦਪੁਰ ਸਾਹਿਬ 05 ਜੂਨ ()
7ਵੀ ਪੰਜ਼ਾਬ ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 2025 (ਲੜਕੀਆ )ਜੋ ਕਿ 02 ਤੋਂ 04 ਜੂਨ ਤੱਕ ਪਠਾਣਕੋਟ ਵਿਖੇ ਹੋਈਆ ਜਿਸ ਵਿਚ ਬਾਕਸਿੰਗ ਸੈਂਟਰ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੀ ਨੈਣਾ ਰਾਣਾ ਨੂੰ 50-52 ਕਿਲੋ ਭਾਰ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ।
       ਬਾਕਸਿੰਗ ਕੋਚ ਗੁਰਜੀਤ ਕੌਰ  ਨੇ ਦੱਸਿਆ ਕਿ ਨੈਣਾ ਰਾਣਾ ਨੇ 50-52 ਕਿਲੋ ਭਾਰ ਵਰਗ ਵਿੱਚ ਆਪਣੇ  ,ਪ੍ਰੀ ਕ੍ਵਾਰਟਰ ਮੈਚ ਵਿੱਚ ਸੰਗਰੂਰ ਜ਼ਿਲ੍ਹੇ ਦੀ ਬਾਕਸਰ ਨੂੰ ਹਰਾਇਆ, ਕ੍ਵਾਰਟਰ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਕਸਰ ਨੂੰ ਹਰਾਇਆ  ਅਤੇ ਸੈਮੀ ਫਾਈਨਲ ਵਿਚ ਪਠਾਣਕੋਟ ਜ਼ਿਲ੍ਹੇ ਦੀ ਬਾਕਸਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੁਕਾਬਲੇ ਵਿੱਚ ਗੁਰਦਾਸਪੁਰ ਜ਼ਿਲੇ ਦੀ ਬਾਕਸਰ ਨੂੰ  ਜਿੱਤ ਕੇ 7ਵੀ ਪੰਜਾਬ ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 2025 (ਲੜਕੀਆ) 50-52 ਕਿਲੋ ਭਾਰ ਵਰਗ ਵਿੱਚ  ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ।
      ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ , ਅਕੈਡਮੀ ਦੇ ਫੁੱਟਬਾਲ ਕੋਚ ਅਮਰਜੀਤ ਸਿੰਘ , ਅਥੈਟਿਕਸ ਕੋਚ ਜਗਬੀਰ ਸਿੰਘ , ਹਰਬਿੰਦਰ ਸਿੰਘ , ਦਰਪਾਲ ਸਿੰਘ , ਮਨਿਦਰਵੀਰ ਸਿੰਘ, ਓਲੰਪੀਅਨ ਰਣਜੀਤ ਸਿੰਘ, ਗੁਰਜੀਤ ਕੌਰ ਬਾਕਸਿੰਗ ਕੋਚ ਅਤੇ ਰੂਪਨਗਰ ਜ਼ਿਲ੍ਹੇ ਦੇ ਟੀਮ ਇੰਚਾਰਜ ਜਗਵਿੰਦਰ ਕੌਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ।

Leave a Reply

Your email address will not be published. Required fields are marked *