ਵਿਧਾਇਕ ਬੁਧਰਾਮ ਨੇ 6.03 ਕਰੋੜ ਦੀ ਲਾਗਤ ਨਾਲ ਪਿੰਡ ਖੱਤਰੀਵਾਲਾ ਅਤੇ ਕਾਹਨਗੜ੍ਹ ‘ਚ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ

ਬੁਢਲਾਡਾ/ਮਾਨਸਾ, 09 ਜੁਲਾਈ:
ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਦੋ ਪਿੰਡ ਕਾਹਨਗੜ੍ਹ ਅਤੇ ਖੱਤਰੀਵਾਲਾ ਵਿਖੇ ਵਾਟਰ ਵਰਕਸ ਉਸਾਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਇੰਨ੍ਹਾਂ ਦੋਨਾਂ ਪਿੰਡਾਂ ਵਿੱਚ ਵਾਟਰ ਵਰਕਸ ਦਾ ਨੀਹ ਪੱਥਰ ਰੱਖਿਆ ਗਿਆ ਹੈ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਕਾਹਨਗੜ੍ਹ ਲਈ 350.34 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਉਸਾਰਿਆ ਜਾਣਾ ਹੈ,  ਜਿੱਥੇ 1000 ਘਰਾਂ ਲਈ ਸ਼ੁੱਧ ਪਾਣੀ ਸਪਲਾਈ ਕੀਤਾ ਜਾਵੇਗਾ। ਇਸੇ ਤਰਜ ‘ਤੇ ਪਿੰਡ ਖੱਤਰੀਵਾਲਾ ਵਿਖੇ 252.93 ਲੱਖ ਦੀ ਲਾਗਤ ਨਾਲ 400 ਘਰਾਂ ਲਈ ਜਲ ਸਪਲਾਈ ਦਿੱਤੀ ਜਾਵੇਗੀ।
ਵਿਧਾਇਕ ਨੇ ਦੱਸਿਆ ਕਿ ਦੋਵੇਂ ਵਾਟਰ ਵਰਕਸ ਨਹਿਰੀ ਪਾਣੀ ‘ਤੇ ਨਿਰਭਰ ਹੋਣਗੇ ਅਤੇ ਪਾਣੀ ਨੂੰ ਫਿਲਟਰ ਕਰਨ ਲਈ ਇਸ ਵਿੱਚ ਨਵੀਂ ਤਕਨੀਕ ਦਾ ਫਿਲਟਰ ਵਰਤਿਆ ਜਾਵੇਗਾ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ ਪੀ.ਐਸ.ਐਫ. (ਪ੍ਰੈਸ਼ਰ ਸ਼ੈਡ ਫਿਲਟਰ) ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖੱਤਰੀਵਾਲਾ ਵਿਖੇ 50 ਹਜ਼ਾਰ ਲੀਟਰ ਸਮਰੱਥਾ ਵਾਲੀ ਟੈਂਕੀ ਬਣਾਈ ਜਾਵੇਗੀ ਜਦੋਂ ਕਿ ਪਿੰਡ ਕਾਹਨਗੜ੍ਹ ਵਿੱਚ 1.50 ਲੱਖ ਲੀਟਰ ਦੀ ਸਮਰੱਥਾ ਵਾਲੀ ਟੈਂਕੀ ਬਣਾਈ ਜਾਵੇਗੀ, ਜਿਸ ਨਾਲ ਦੋਵੇਂ ਪਿੰਡਾਂ ਵਿੱਚ ਨਿਰਵਿਘਨ ਤੌਰ ‘ਤੇ ਸ਼ੁੱਧ ਪਾਣੀ ਦੀ ਸਪਲਾਈ ਦਾ ਕੰਮ ਪੂਰਾ ਹੋ ਜਾਵੇਗਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡਾਂ ਦੇ ਵਸਨੀਕਾਂ ਦੀਆਂ ਮੁੱਢਲੀਆਂ ਲੋੜਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਾਫ ਤੇ ਸ਼ੁੱਧ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਬਿਮਾਰੀਆਂ ਤੋਂ ਬਚਾਅ ਲਈ ਘਰ-ਘਰ ਸ਼ੁੱਧ ਪਾਣੀ ਪਹੁੰਚਾਉਣਾ ਲਾਜ਼ਮੀ ਹੈ। ਵਾਟਰ ਵਰਕਸਾਂ ਦੇ ਨਿਰਮਾਣ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਸ਼ੁੱਧ ਪਾਣੀ ਦੀ ਕੋਈ ਕਿੱਲਤ ਨਹੀਂ ਆਵੇਗੀ।
ਇਸ ਮੌਕੇ ਦੋਵੇਂ ਪਿੰਡਾਂ ਦੇ ਸਰਪੰਚ ਸਮੇਤ ਸਾਰੀ ਪੰਚਾਇਤ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਗੋਬਿੰਦਪੁਰਾ, ਪ੍ਰੇਮ ਸਿੰਘ ਸਰਪੰਚ, ਜਗਤਾਰ ਸਿੰਘ ਤਾਰੀ, ਗੁਰਦੀਪ ਸਿੰਘ ਸਰਪੰਚ ਦਿਆਲਪੁਰਾ, ਜਗਸੀਰ ਸਿੰਘ ਜੱਗੀ ਸਰਪੰਚ ਕਾਹਨਗੜ੍ਹ, ਕੁਲਦੀਪ ਸਿੰਘ ਬਖਸ਼ੀਵਾਲਾ, ਸੰਸਾਰ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਚਮਕੌਰ ਸਿੰਘ ਚੇਅਰਮੈਨ, ਜਗਤਾਰ ਸਿੰਘ ਪਾਰਟੀ ਪ੍ਰਧਾਨ ਕਾਹਨਗੜ੍ਹ, ਕੇਵਲ ਸ਼ਰਮਾ ਸ਼ਹਿਰੀ ਪ੍ਰਧਾਨ ਬਰੇਟਾ, ਲਲਿਤ ਜੈਨ ਸ਼ੈਲਰ ਯੂਨੀਅਨ ਪ੍ਰਧਾਨ, ਦਿਲਬਾਗ ਸਿੰਘ ਪੰਚ, ਬਲਕਾਰ ਸਿੰਘ, ਗੁਰਦੀਪ ਸਿੰਘ, ਸੱਤੂ, ਡਾ. ਸੀਤਾ ਸਿੰਘ ਪ੍ਰਧਾਨ,  ਗੁਰਦੇਵ ਸਿੰਘ ਸੇਵਾ, ਸਿਕੰਦਰ ਸਿੰਘ ਯੂਥ ਪ੍ਰਧਾਨ ਰਛਪਾਲ ਸਿੰਘ ਐਸ.ਡੀ.ਓ ਅਤੇ ਜੇ.ਈ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *