ਵਾਤਾਵਰਣ ਸੰਭਾਲ ਦਾ ਸੁਨੇਹਾ – ਵਿਆਹ ਵਿੱਚ ਬੂਟੇ ਵੰਡ ਕੇ ਕਾਇਮ ਕੀਤੀ ਉਦਾਹਰਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਦਸੰਬਰ :-
ਵਣ ਅਤੇ ਜੀਵ ਸੁਰੱਖਿਆ ਵਿਭਾਗ, ਪੰਜਾਬ ਦੇ ਸਹਿਯੋਗ ਆਏ ਪ੍ਰੇਰਣਾ ਨਾਲ ਵਾਤਾਵਰਨ ਪ੍ਰੇਮੀ ਕੁਲਤਾਰ ਸਿੰਘ ਨੇ ਆਪਣੇ ਬੇਟੇ ਕੁਲਅਮਰੀਤ ਸਿੰਘ ਦੇ ਮੌਕੇ ਇੱਕ ਨਵੀਂ ਰੀਤ ਅਪਣਾਉਂਦੇ ਹੋਏ, ਵਿਆਹ ਵਿੱਚ ਆਏ ਹੋਏ ਬਰਾਤੀਆਂ ਨੂੰ ਇਸ ਮੌਸਮ ਵਿੱਚ ਲੱਗਣ ਵਾਲੇ ਬੂਟੇ ਵੰਡੇ। ਇਹ ਨਵੀਂ ਰੀਤ ਲਾਂਡਰਾ ਤੋਂ ਚੁੰਨੀ ਰੋਡ ਵਿਖੇ ਲੰਘੇ ਦਿਨ ਸ਼ੁਰੂ ਕੀਤੀ ਗਈ।

ਜਾਣਕਾਰੀ ਦਿੰਦਿਆਂ ਇੰਜ. ਪਰਮਿੰਦਰ ਪਾਲ, ਸਹਾਇਕ ਇੰਜੀਨਅਰ, ਲੋਕ ਨਿਰਮਾਣ ਵਿਭਾਗ ਅਤੇ ਵਾਤਾਵਰਣ ਪ੍ਰੇਮੀ ਐੱਸ.ਏ.ਐੱਸ ਨਗਰ ਨੇ ਦੱਸਿਆ ਕਿ ਇਸ ਕੰਮ ਵਿੱਚ ਵਾਤਾਵਰਣ ਪ੍ਰੇਮੀ ਸਤਵਿੰਦਰ ਸਿੰਘ ਨੇ ਨਿਸਵਾਰਥ ਸੇਵਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ ਅਤੇ ਇਸ ਲਈ ਉਨ੍ਹਾਂ ਦੇ ਸੰਪਰਕ ਨੰਬਰ 98724-01319 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *