ਹਰਦੀਪ ਸਿੰਘ ਮਿਨਹਾਸ ਵੱਲੋਂ 13ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ

ਕੋਟਕਪੂਰਾ 30 ਨਵੰਬਰ,2025 ( )

ਹਰਦੀਪ ਸਿੰਘ ਮਿਨਹਾਸ ਵੱਲੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਿਲ੍ਹਾ ਸਕੂਲ, ਪੁਰਾਣਾ ਸ਼ਹਿਰ, ਨੇੜੇ ਬੱਸ ਅੱਡਾ, ਕੋਟਕਪੂਰਾ ਵਿਥੇ 13ਵਾਂ ਅੱਖਾ ਦਾ ਮੁਫਤ ਲੈਂਜ ਕੈਂਪ ਲਗਾਇਆ । ਜਿਸ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਸਪੀਕਰ ਸੰਧਵਾਂ ਨੇ ਕੈਂਪ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਫਤ ਕੈਂਪ ਜੋ ਲਗਾਏ ਜਾਦੇਂ ਹਨ, ਲੋੜਵੰਦਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਅੱਖਾਂ ਜੋ ਪਰਮਾਤਮਾ ਦੀ ਮਨੁੱਖ ਨੂੰ ਦਿਤੀ ਹੋਈ ਇਕ ਬਹੁਤ ਵੱਡਮੁੱਲੀ ਦੇਣ ਹੈ, ਇਨ੍ਹਾਂ ਤੋਂ ਬਿਨਾਂ ਮਨੁੱਖ ਹਨੇਰੇ ਵਿਚ ਹੀ ਰਹਿੰਦਾ ਹੈ, ਇਸ ਕਰਕੇ ਅੱਖਾਂ ਦੀ ਸੰਭਾਲ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਫਤ ਕੈਂਪ ਜਰੂਰ ਲਗਾਉਣੇ ਚਾਹੀਦੇ ਹਨ, ਤਾਂ ਜੋ ਕਿਸੇ ਲੋੜਵੰਦ ਮਰੀਜ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਪਹੁੰਚੇ ਮਰਿਜਾਂ ਦੀਆਂ ਅੱਖਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਲੈਂਜ ਪਾਏ ਗਏ।

ਇਸ ਮੌਕੇ ਸਿਮਰਣਜੀਤ ਸਿੰਘ ਐਮਸੀ ਵਾਰਡ ਨੰਬਰ 4, ਡਾ. ਦੀਪਕ ਅਰੋੜਾ (ਐਮ.ਐਸ) ਆਈ, ਡਾ.ਭੁਪਿੰਦਰਪਾਲ ਕੌਰ (ਐਮ.ਐਸ) ਆਈ ਅਤੇ ਮੋਨਿਕਾ ਬਲਿਆਨ (ਐਮ.ਐਸ) ਆਈ ਅਤੇ ਵੱਡੀ ਗਿਣਤੀ ਵਿਚ ਲੋੜਵੰਦ ਹਾਜਰ ਸਨ।

Leave a Reply

Your email address will not be published. Required fields are marked *