
24 ਅਗਸਤ, 2025, ਫਿਰੋਜ਼ਪੁਰ (): ਆਬਕਾਰੀ ਅਤੇ ਕਰ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਆਬਕਾਰੀ), ਪੰਜਾਬ ਸੀ.ਡੀ.ਕੇ ਤਿਵਾੜੀ ਅਤੇ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਜਤਿੰਦਰਾ ਜ਼ੋਰਵਾਲ ਦੀ ਗਤੀਸ਼ੀਲ ਅਗਵਾਈ ਹੇਠ ਆਬਕਾਰੀ ਕਮਿਸ਼ਨਰੇਟ, ਪੰਜਾਬ ਨੇ ਵਿੱਤੀ ਸਾਲ 2016-17 ਅਤੇ 2017-18 ਨਾਲ ਸਬੰਧਤ ਆਬਕਾਰੀ ਬਕਾਏ ਦੀ ਵਸੂਲੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਉਪ ਕਮਿਸ਼ਨਰ (ਆਬਕਾਰੀ), ਫਿਰੋਜ਼ਪੁਰ ਜ਼ੋਨ, ਫਿਰੋਜ਼ਪੁਰ, ਸ੍ਰੀ ਪਵਨਜੀਤ ਸਿੰਘ ਵੱਲੋਂ ਰਿਕਵਰੀ ਨੂੰ ਤੇਜ਼ ਕਰਨ ਲਈ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਪਹਿਲੇ ਪੜਾਅ ਵਿੱਚ 14 ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਨੂੰ ਪਹਿਲੇ ਪੜਾਅ ਵਿੱਚ ਨਿਲਾਮੀ ਲਈ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 06 ਜਾਇਦਾਦਾ ਦੀ ਨਿਲਾਮੀ ਦਫਤਰ ਸਹਾਇਕ ਕਮਿਸਨਰ (ਆਬਕਾਰੀ), ਬਠਿੰਡਾ ਰੇਂਜ, ਬਠਿੰਡਾ ਵਿਖੇ 4 ਸਤੰਬਰ 2025 ਨੂੰ ਸਵੇਰੇ 11.00 ਵਜੇ ਰੱਖੀ ਗਈ ਹੈ, ਜਿਸ ਦੀ ਕੁੱਲ ਕੀਮਤ 1.76 ਕਰੋੜ ਰੁਪਏ ਹੈ। ਇਸ ਤਰ੍ਹਾਂ 04 ਜਾਇਦਾਦਾ ਦੀ ਨਿਲਾਮੀ ਦਫਤਰ ਸਹਾਇਕ ਕਮਿਸ਼ਨਰ (ਆਬਕਾਰੀ), ਫਰੀਦਕੋਟ ਰੇਂਜ ਵਿਖੇ 8 ਸਤੰਬਰ 2025 ਨੂੰ ਸਵੇਰੇ 11:00 ਵਜੇ ਰੱਖੀ ਗਈ ਹੈ, ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 4.89 ਕਰੋੜ ਰੁਪਏ ਹੈ ਅਤੇ 04 ਜਾਇਦਾਦਾ ਦੀ ਨਿਲਾਮੀ ਦਫਤਰ ਸਹਾਇਕ ਕਮਿਸ਼ਨਰ (ਆਬਕਾਰੀ), ਫਰੀਦਕੋਟ ਰੇਂਜ ਵਿਖੇ 11 ਸਤੰਬਰ 2025 ਨੂੰ ਸਵੇਰੇ 11.00 ਵਜੇ ਰੱਖੀ ਗਈ ਹੈ, ਇਨ੍ਹਾਂ ਜਾਇਦਾਦਾ ਦੀ ਕੁੱਲ ਕੀਮਤ 1.99 ਕਰੋੜ ਰੁਪਏ ਹੈ। ਇਨ੍ਹਾਂ ਨਿਲਾਮੀਆਂ ਸਬੰਧੀ ਨੋਟਿਸ ਵੱਖ-ਵੱਖ ਅਖਬਾਰਾਂ ਵਿਚ ਜਾਰੀ ਕੀਤੇ ਜਾ ਚੁੱਕੇ ਹਨ। ਨਿਲਾਮੀਆਂ ਅਧੀਨ ਜਾਇਦਾਦਾਂ ਦੇ ਹੋਰ ਵੇਰਵੇ ਸਬੰਧਤ ਸਹਾਇਕ ਕਮਿਸ਼ਨਰ (ਆਬਕਾਰੀ) ਦੇ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਗਤੀ ਨੂੰ ਅੱਗੇ ਵਧਾਉਂਦੇ ਹੋਏ ਉੱਪ-ਕਮਿਸ਼ਨਰ (ਆਬਕਾਰੀ), ਫਿਰੋਜ਼ਪੁਰ ਜ਼ੋਨ, ਫਿਰੋਜ਼ਪੁਰ ਸ਼੍ਰੀ ਪਵਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇਗੀ ਜੋ ਕਿ ਵਸੂਲੀ ਮੁਹਿੰਮ ਵਿੱਚ ਨਿਰੰਤਰਤਾ ਨੂੰ ਯਕੀਨੀ ਬਣਾਉਂਦੀ ਹੈ। ਇਨ੍ਹਾਂ ਨਿਰੰਤਰ ਯਤਨਾਂ ਨਾਲ ਇਹ ਅਨੁਮਾਨ ਹੈ ਕਿ ਬਕਾਇਆ ਮਾਲੀਏ ਦੇ 67 ਮਾਮਲਿਆਂ ਵਿੱਚ ਜਾਇਦਾਦਾਂ ਦੀ ਨਿਲਾਮੀ ਰਾਹੀਂ ਸਾਲ 2025-26 ਦੌਰਾਨ ਲਗਭਗ 50 ਕਰੋੜ ਰੁਪਏ ਦਾ ਮਾਲੀਆ ਸਫਲਤਾਪੂਰਵਕ ਵਸੂਲ ਕੀਤਾ ਜਾਵੇਗਾ।