ਗੁਰਦਾਸਪੁਰ,16 ਮਾਰਚ ( ) ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਉਲੰਪਿਕਸ ਖੇਡ ਮੁਕਾਬਲੇ 2026 ਕਰਵਾਏ ਗਏ।
ਜ਼ਿਲ੍ਹਾ ਪ੍ਰੋਗਰਾਮ ਦੀ ਥੀਮ ‘ਪਲੇਅ ਲਰਨ ਗ੍ਰੋ ‘ (ਖੇਡਾਂ ਸਿੱਖੋ ਵੱਧੋ ) ਇਸ ਦਾ ਮੁੱਖ ਉਦੇਸ਼ 3 ਤੋ 6 ਸਾਲ ਦੇ ਬੱਚਿਆਂ ਦੇ ਸਿਹਤਮੰਦ ਅਤੇ ਸਰਵਪੱਖੀ ਵਿਕਾਸ ਲਈ ਖੇਡ ਗਤੀਵਿਧੀਆ ਨੂੰ ਉਤਸ਼ਾਹਿਤ ਕਰਨਾ ਸੀ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਜਸਮੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵੱਲ ਜੋੜਨ ਨਾਲ ਉਨਾਂ ਦੀ ਸਰੀਰਕ ਤੰਦਰੁਸਤੀ, ਆਤਮ ਵਿਸਵਾਸ਼ ਅਤੇ ਸਿੱਖਣ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ | ਆਂਗਣਵਾੜੀ ਕੇਦਰਾ ਵਿੱਚ ਦੋ ਦਿਨ ਖੇਡ ਮੁਕਾਬਲੇ ਕਰਵਾਏ ਗਏ |
ਪਹਿਲੇ ਦਿਨ ਬੱਚਿਆਂ ਅਤੇ ਮਾਪਿਆਂ ਦੀ ਭਾਗੀਦਾਰੀ ਨਾਲ ਦੋੜ, ਨਿੰਬੂ ਚਮਚਾ ਦੋੜ, ਬੋਰੀ ਦੋੜ, ਸਕਿਪਿੰਗ, ਬਾਲ ਗੇਮਜ ਅਤੇ ਹੋਰ ਮੰਨੋਰੰਜਨ ਖੇਡਾਂ ਕਰਵਾਈਆਂ ਗਈਆਂ | ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਖੇਡਾ ਰਾਹੀ ਸਿੱਖਣ ਦਾ ਆਨੰਦ ਮਾਣਿਆ।
ਇਸ ਤੋ ਇਲਾਵਾ ਦੂਸਰੇ ਦਿਨ ਸੁਪਰਵਾਈਜ਼ਰ ਪੱਧਰ ‘ਤੇ ਆਂਗਣਵਾੜੀ ਵਰਕਰਾਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਵੱਖਵੱਖ ਆਂਗਣਵਾੜੀ ਵਰਕਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਾਬਲਿਅਤ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਮਿਊਜ਼ੀਕਲ ਚੇਅਰ, ਚਮਚ ਦੌੜ ਸਮੇਤ ਹੋਰ ਮੰਨੋਰੰਜਨ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਭਾਗ ਲੈਣ ਵਾਲੀਆ ਵਰਕਰਾਂ ਨੇ ਬਹੁਤ ਜੋਸ਼ ਅਤੇ ਖੁਸ਼ੀ ਨਾਲ ਹਿੱਸਾ ਲਿਆ |
ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਜਸਮੀਤ ਕੌਰ ਨੇ ਦੱਸਿਆ ਕਿ ਬੱਚਿਆ ਦੇ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਪੂਰਵਕ ਕਦਮ ਸਾਬਿਤ ਹੋਇਆ | ਵਿਭਾਗ ਵੱਲੋ ਮਾਪਿਆਂ ਅਤੇ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਂਗਣਵਾਰੀ ਸੈਟਰਾਂ ਦੀਆ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣਾ ਯੋਗਦਾਨ ਪਾਉਣ |
