ਨੰਗਲ 24 ਅਗਸਤ ()
ਪੰਜਾਬ ਦਲਿਤ ਵਿਕਾਸ ਬੋਰਡ ਦੇ ਨਵ ਨਿਯੁਕਤ ਮੈਂਬਰ ਸ੍ਰੀ ਦਲੀਪ ਹੰਸ ਅੱਜ ਸਾਥੀਆਂ ਸਮੇਤ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ 2 ਆਰਵੀਆਰ ਵਿਖੇ ਪਹੁੰਚੇ ਤੇ ਉਥੇ ਪਹੁੰਚ ਕੇ ਉਨ੍ਹਾਂ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਧੰਨਵਾਦ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਰਗ ਨੂੰ ਪ੍ਰਤੀਨਿਧਤਾ ਦੇ ਕੇ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਲਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਇਸੇ ਦਿਸ਼ਾਂ ਵਿਚ ਅੱਗੇ ਵੱਧ ਰਹੀ ਹੈ। ਦਿਨ ਪ੍ਰਤੀ ਦਿਨ ਆਮ ਆਦਮੀ ਪਾਰਟੀ ਦਾ ਕੁਨਵਾ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਨਵ ਨਿਯੁਕਤ ਦਲਿਤ ਵਿਕਾਸ ਬੋਰਡ ਮੈਂਬਰ ਦਲੀਪ ਹੰਸ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੀ ਭਲਾਈ ਲਈ ਹਮੇਸ਼ਾ ਵੱਡੇ ਵੱਡੇ ਫੈਸਲੇ ਲਏ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਜਿੰਮਵਾਰੀ ਸੋਂਪੀ ਹੈ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੁਰਵੇਦਿਕ ਯੂਨੀਵਰਸਿਟੀ, ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਬਚਿੱਤਰ ਸਿੰਘ ਬੈਂਸ, ਕਮਿੱਕਰ ਸਿੰਘ ਢਾਡੀ ਚੇਅਰਮੈਨ, ਜਸਪਾਲ ਸਿੰਘ ਢਾਹੇ ਜ਼ਿਲ੍ਾ ਪ੍ਰਧਾਨ ਕਿਸਾਨ ਵਿੰਗ, ਪ੍ਰਕਾਸ਼ ਸਿਘ ਸਰਪੰਚ ਖਾਨਪੁਰ, ਵਾਲਮੀਕਿ ਭਾਈਚਾਰੇ ਦੇ ਸੰਗਠਨ ਰੋਪੜ ਯੂਥ ਵਾਲਮੀਕਿ ਸ਼ਭਾ ਤੋਂ ਪ੍ਰਵੀਨ ਬੇਗਰਾ, ਸੁਨੀਲ ਅਡਵਾਲ ਪ੍ਰਧਾਨ ਰੇੜੀ ਫੜੀ ਯੂਨੀਅਨ, ਅੰਬੇਡਕਰ ਸੋਚ ਸੰਗਠਨ ਪ੍ਰਧਾਨ ਰਾਜਿੰਦਰ ਗਿੱਲ, ਰਾਜਦੀਪ ਥੱਪਲ, ਰਾਜ ਘਈ ਉਘੇ ਰੰਗਮੰਚੀ, ਕਲਤਰਾਂ ਵਾਲਮੀਕਿ ਸ਼ਭਾ ਤੋਂ ਕੁਲਦੀਪ ਹੰਸ, ਕਮਲ ਹੰਸ ਐਯੂਸ਼ ਹੰਸ, ਤਲਿਕ ਰਾਜ, ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਮਨਿਸਟੀਰੀਅਲ ਕਾਡਰ ਸਕੂਲ ਸਿੱਖਿਆ ਵਿਭਾਗ ਰੂਪਨਗਰ, ਜਿਲ੍ਹਾ ਸਕੱਤਰ ਐਸ ਸੀ ਵਿੰਗ ਸਨੀ ਨੰਗਲ, ਸ਼ੁਭਮ ਬੈਂਸ ਹਾਜ਼ਰ ਸਨ।
