ਡਿਪਟੀ ਕਮਿਸ਼ਨਰ ਨੇ ਚੰਨਣਵਾਲ -ਗਹਿਲ ਰੋਡ ਅਤੇ ਧਨੌਲਾ-ਭੱਠਲ ਰੋਡ ਦਾ ਕੰਮ ਚੈੱਕ ਕੀਤਾ

ਬਰਨਾਲਾ, 8 ਸਤੰਬਰ

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਚੰਨਣਵਾਲ-ਗਹਿਲ ਰੋਡ ਅਤੇ ਧਨੌਲਾ-ਭੱਠਲ ਰੋਡ ਬਣਾਉਣ ਦੇ ਚੱਲ ਰਹੇ ਕੰਮ ਦੀ ਜਾਂਚ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ, ਸੜਕਾਂ ਦੀ ਗੁਣਵੱਤਾ ਅਤੇ ਕੰਮ ਦੀ ਗਤੀ ਜਾਂਚੀ ਜਾਂਦੀ ਹੈ ਤਾਂ ਜੋ ਵਧੀਆ ਗੁਣਵੱਤਾ ਵਾਲੀਆਂ ਸੜਕਾਂ ਬਣ ਸਕਣ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸੜਕ ਦਾ ਨਮੂਨਾ ਗੁਣਵੱਤਾ ਮਾਪਦੰਡਾਂ ਅਨੁਸਾਰ ਨਹੀਂ ਨਿਕਲਿਆ ਤਾਂ ਸਬੰਧਿਤ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਨਮੂਨੇ ਦੀ ਗੁਣਵੱਤਾ ਫੇਲ੍ਹ ਹੋ ਜਾਂਦੀ ਹੈ ਤਾਂ ਕੰਟ੍ਰੈਕਟਰ ‘ਤੇ ਜ਼ੁਰਮਾਨਾ ਅਤੇ ਕਾਨੂੰਨੀ ਕਾਰਵਾਈ ਹੋਏਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਵੱਲੋਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ੍ਰੀ ਬੈਨਿਥ ਨੇ ਕਿਹਾ ਕਿ ਗੁਣਵੱਤਾ ਯਕੀਨੀ ਬਣਾਉਣ ਲਈ ਜਿੰਨ੍ਹਾਂ ਅਫ਼ਸਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਉਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਠੀਕਰੀਵਾਲ ਤੋਂ ਚੰਨਣਵਾਲ, ਗਹਿਲ, ਦੀਵਾਨਾ, ਹਠੂਰ ਤੋਂ ਐਮ.ਸੀ. ਹੱਦ ਤੱਕ ਰੋਡ ਬਣਾਈ ਜਾ ਰਹੀ ਹੈ, ਜਿਸ ਦੀ ਕੁੱਲ ਲਾਗਤ 414.32 ਲੱਖ ਰੁਪਏ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏ.ਡੀ.ਸੀ. ਅਤੇ ਐੱਸ.ਡੀ.ਐੱਮ. ਵੱਲੋਂ ਪਬਲਿਕ ਵਰਕਸ ਵਿਭਾਗ, ਮੰਡੀ ਬੋਰਡ, ਪੰਚਾਇਤੀ ਰਾਜ, ਨਗਰ ਸੁਧਾਰ ਟ੍ਰਸਟ, ਨਗਰ ਕੌਂਸਲਾਂ ਅਤੇ ਬੀ.ਡੀ.ਪੀ.ਓ.ਸਹਿਤ ਸਾਰੀਆਂ ਲਾਈਨ ਵਿਭਾਗਾਂ ਦੇ ਕੰਮਾਂ ਦੀ ਜਾਂਚ ਹੋਵੇਗੀ।

Leave a Reply

Your email address will not be published. Required fields are marked *