ਫਰੀਦਕੋਟ 30 ਜੂਨ () ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਪੀ, ਐਫ. ਕੋਟਕਪੂਰਾ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਦਫਤਰ ਵਿਖੇ ਫੋਨ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਲਵਾਰਿਸ ਹਾਲਤ ਵਿੱਚ ਇੱਕ ਲੜਕਾ ਉਮਰ ਕਰੀਬ 04-05 ਸਾਲ ਮਿਲਿਆ, ਬੱਚਾ ਨਾਂ ਹੀ ਬੋਲਦਾ ਹੈ ਅਤੇ ਨਾਂ ਸੁਣ ਸਕਦਾ ਹੈ। ਬੱਚੇ ਦੇ ਜਾਮਣੀ ਟੀ ਸ਼ਰਟ ਅਤੇ ਨੀਲੀ ਨੀਕਰ ਪਾਈ ਹੋਈ ਹੈ ਅਤੇ ਲਵਾਰਿਸ ਹਾਲਤ ਵਿੱਚ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਘੰਮ ਰਿਹਾ ਹੈ।। ਜਿਸ ਸਬੰਧੀ, ਆਰ.ਪੀ, ਐਫ. ਕੋਟਕਪੂਰਾ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬੱਚੇ ਨੂੰ ਬਾਲ ਭਲਾਈ ਕਮੇਟੀ ਫਰੀਦਕੋਟ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ। ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ ਹੁਕਮ ਕੀਤੇ ਕਿ ਜਦੋ ਤੱਕ ਬੱਚੇ ਦੇ ਮਾਤਾ ਪਿਤਾ ਬਾਰੇ ਪਤਾ ਨਹੀ ਲੱਗ ਜਾਂਦਾ ਉਨੀ ਦੇਰ ਤੱਕ ਬੱਚੇ ਨੂੰ ਟੈਪਰੇਰੀ ਸੈਲਟਰ ਵਿੱਚ ਭੇਜਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਬੱਚੇ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਮਹਿਲਾ ਭਵਨ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਸਾਦਿਕ ਚੌਕ ਫਰੀਦਕੋਟ ਵਿਖੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰ. 86991-57410 ਅਤੇ 01639-500283 ਤੇ ਵੀ ਸੰਪਰਕ ਕਰ ਸਕਦਾ ਹੈ ਤਾਂ ਜੋ ਬੱਚੇ ਨੂੰ ਆਪਣੇ ਪਰਿਵਾਰ ਮਿਲਾਇਆ ਜਾ ਸਕੇ।
