ਹੁਸ਼ਿਆਰਪੁਰ, 15 ਜਨਵਰੀ :
ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਡਾ. ਸਵਾਤੀ ਸ਼ਿਮਾਰ ਡਿਪਟੀ ਮੈਡੀਕਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਡਾ. ਰਾਜ ਕੁਮਾਰ ਨੋਡਲ ਸਾਇਕੈਟ੍ਰਿਸਟ, ਡਾ. ਜਸਲੀਨ ਕੌਰ ਮੈਡੀਕਲ ਅਫ਼ਸਰ ਇੰ:, ਡਾ. ਸਿਮਰਨ ਸੈਣੀ ਮਨੋਰੋਗ ਮਾਹਿਰ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਿਖ਼ੇ ਲੋਹੜੀ ਦਾ ਜਸ਼ਨ ਮਨਾਇਆ ਗਿਆ।
ਇਸ ਮੌਕੇ ਸ਼੍ਰੀਮਤੀ ਗੁਰਸਿਮਰਨਜੀਤ ਕੌਰ ਉਪ ਮੰਡਲ ਮੈਜਿਸਟ੍ਰੈਟ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਮੇਲੇ, ਤਿਉਹਾਰ ਨੌਜਵਾਨਾਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜੀ ਰੱਖਦੇ ਹਨ। ਉਨ੍ਹਾਂ ਨੇ ਸਟਾਫ਼ ਤੇ ਮਰੀਜਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਨੂੰ ਇਥੋਂ ਜਾ ਕੇ ਚੰਗੀ ਚੰਗੀਆਈ ਦੇ ਰਾਹ ਤੇ ਚੱਲਣ ਕਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਡਾ. ਸਵਾਤੀ ਡੀ.ਐਮ.ਸੀ. ਨੇ ਕਿਹਾ ਕਿ ਪੰਜਾਬ ਆਪਣੀ ਵਿਰਾਸਤ, ਸ਼ਾਨ, ਦੁੱਧ ਮੱਖਣ, ਘਿਓ, ਸ਼ੇਰਾ ਦੀ ਕੌਮ, ਗੱਬਰੂਆਂ ਦੀ ਕੌਮ ਨਾਲ ਜਾਣਿਆ ਜਾਂਦਾ ਹੈ,ਇਹ ਜਸ਼ਨ ਤੇ ਤਿਉਹਾਰ ਸਾਨੂੰ ਸਾਡੀ ਵਿਰਾਸਤ ਦੇ ਜੋੜਦਾ ਹੈ ਨਾਲ ਹੀ ਨਾਲ ਇਥੋ ਸਾਨੂੰ ਸੰਦੇਸ਼ ਤੇ ਸਬਕ ਦਿੰਦਾ ਕਿ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ ਹੁਣ ਹਮਲਾ ਮਾਰਿਏ ਤੇ ਮੁੜ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ……
ਇਸ ਮੌਕੇ ਡਾ. ਰਾਜ ਕੁਮਾਰ, ਡਾ. ਜਸਲੀਨ ਕੌਰ ਅਤੇ ਡਾ. ਸਿਮਰਨ ਸੈਣੀ ਨੇ ਸਟਾਫ਼ ਤੇ ਮਰੀਜਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਮੈਨੇਜਰ ਨਿਸ਼ਾ ਰਾਣੀ, ਕਾਉਸਲਰ ਸੰਦੀਪ ਕੁਮਾਰੀ, ਪ੍ਰਸ਼ਾਂਤ ਆਦੀਆਂ ਕਾਉਸਲਰ, ਪਰਮਿੰਦਰ ਕੌਰ ਕਾਉਸਲਰ, ਰਾਜਵਿੰਦਰ ਕੌਰ ਕਾਉਸਲਰ, ਅਮਨਦੀਪ ਕੌਰ ਸਟਾਫ਼ ਨਰਸ, ਪ੍ਰਿੰਸ ਗਿੱਲ ਸਟਾਫ਼ , ਰਾਜਵਿੰਦਰ ਕੌਰ, ਸੰਦੀਪ ਪਾਲ ਵਾਰਡ ਅਟੈਡੈਂਟ, ਹਰੀਸ਼ , ਅਲਕਾ ਵਾਰਡ ਅਟੈਡੈਂਟ, ਗੋਪਾਲ ਸ਼ਰਮਾ ਆਦਿ ਹਾਜ਼ਿਰ ਸੀ.
