ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੋਕੇ ਨੰਗਲ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਖ ਵੱਖ ਧਾਰਮਿਕ ਅਸਥਾਨਾ ਤੇ ਹੋਏ ਨਤਮਸਤਕ

ਨੰਗਲ 16 ਅਗਸਤ ()

ਭਗਵਾਨ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਵਿਸਨੂ ਜੀ ਦੇ ਅਵਤਾਰ ਵਜੋਂ ਜਾਣਿਆ ਜਾਦਾ ਹੈ। ਉਨ੍ਹਾਂ ਨੇ ਮਾਨਵਤਾ ਦੇ ਕਲਿਆਣ ਅਤੇ ਸੰਸਾਰ ਦੀ ਭਲਾਈ ਦੀ ਸਮੁੱਚੀ ਕਾਇਨਾਤ ਨੂੰ ਨਵੀ ਦਿਸ਼ਾ ਦਿਖਾਈ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਸੱਚਾਈ ਦੇ ਮਾਰਗ ਤੇ ਚੱਲਣ ਦੀ ਸਮੁੱਚੇ ਜਗਤ ਨੂੰ ਪ੍ਰੇਰਨਾ ਦਿੱਤੀ, ਉਨ੍ਹਾਂ ਨੇ ਜ਼ੋ ਰੋਸ਼ਨੀ ਦੀ ਕਿਰਨ ਸਮੁੱਚੀ ਮਾਨਵਤਾ ਨੂੰ ਵਿਖਾਈ ਉਸ ਨੇ ਜਨ ਕਲਿਆਣ ਦੀ ਦਿਸ਼ਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ।

    ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਨੰਗਲ ਵਿਖੇ ਸ਼ਿਵ ਮੰਦਰ ਪੀ.ਏ.ਸੀ.ਐਲ ਕਲੋਨੀ, ਗੀਤਾ ਮੰਦਰ ਨਯਾ ਨੰਗਲ, ਸ਼ਿਵਾਲਿਕ ਮੰਦਰ ਬਲਾਕ 1ਏ, ਸ਼ਿਵਾਲਿਕ ਮੰਦਰ 1ਬੀ, ਜਵਾਹਰ ਮਾਰਕੀਟ ਮੰਦਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਕਥਾ ਸਪਤਾਹ ਵਿਚ ਨੋਜਵਾਨਾਂ ਅਤੇ ਬੱਚੇ ਬੱਚਿਆਂ ਦੀ ਵੱਡੀ ਸਮੂਲੀਅਤ ਨੇ ਸਾਡੀਆ ਆਉਣ ਵਾਲੀਆਂ ਪੀੜ੍ਹੀਆ ਦੀ ਸਾਡੇ ਧਰਮ ਪ੍ਰਤੀ ਵੱਧ ਰਹੀ ਆਸਥਾ ਦਿਖਾਇਆ ਹੈ।

      ਕੈਬਨਿਟ ਮੰਤਰੀ ਨੇ ਕਿਹਾ ਕਿ ਸੰਸਾਰ ਭਰ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਅਣਗਿਣਤ ਭਗਤ ਹਨ, ਉਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਰਾਹੀ ਸਮੁੱਚੀ ਮਾਨਵਤਾ ਅਤੇ ਕਾਇਨਾਤ ਨੂੰ ਇੱਕ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਸਹੀ ਅਰਥਾ ਵਿਚ ਧਰਮ ਦਾ ਮਹੱਤਵ ਅਤੇ ਝੂਠ, ਸੱਚ ਦੇ ਜੀਵਨ ਉਤੇ ਪ੍ਰਭਾਵ ਦੀ ਵਿਆਖਿਆ ਕੀਤੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਕਰਮ ਦੇ ਮਹੱਤਵ ਨੂੰ ਪੂਰੇ ਵਿਸਥਾਰ ਨਾਲ ਦੱਸਿਆ ਹੈ, ਉਨ੍ਹਾਂ ਦੀਆਂ ਸਿੱਖਿਆਵਾ ਨੇ ਸਾਨੂੰ ਨਵੀ ਰੋਸ਼ਨੀ ਵਿਖਾਈ ਹੈ। ਇਸ ਮੌਕੇ ਸ੍ਰੀ ਕ੍ਰਿਸ਼ਨ ਦੇ ਜਨਮ ਦੇ ਸਬੰਧ ਵਿਚ ਆਯੋਜਿਤ ਇਹ ਸਮਾਰੋਹ ਨੰਗਲ ਸ਼ਹਿਰ ਦੇ ਨਿਵਾਸੀਆ ਲਈ ਯਾਦਗਾਰੀ ਬਣਿਆ। ਇਸ ਦੇ ਲਈ ਆਯੋਜਿਤ ਵੀ ਵਧਾਈ ਦੇ ਪਾਤਰ ਹਨ, ਜ਼ੋ ਅਜਿਹੇ ਸਮਾਰੋਹਾਂ ਦਾ ਆਯੋਜਨ ਕਰਕੇ ਸਮਾਜ ਵਿਚ ਇੱਕ ਸਾਰਤਾ ਤੇ ਬਰਾਬਰੀ ਦੇ ਸੁਨੇਹਾ ਦਿੰਦੇ ਹਨ।
    ਇਸ ਮੋਕੇ ਹਿਤੇਸ਼ ਸ਼ਰਮਾ ਦੀਪੂ, ਸਤੀਸ਼ ਚੋਪੜਾ, ਐਡਵੋਕੇਟ ਨਿਸ਼ਾਤ ਗੁਪਤਾ, ਗੁਰਜਿੰਦਰ ਸਿੰਘ ਸ਼ੋਕਰ, ਅਨੰਦਪੁਰੀ, ਅਸ਼ਵਨੀ ਕੁਮਾਰ, ਸੁਧੀਰ ਦੜੋਲੀ, ਹੈਪੀ ਜੈਲਦਾਰ, ਸੁਮਿਤ ਅਗਨੀ ਸੰਦਲ, ਅੰਕੁਸ਼ ਪਾਠਕ, ਦਲਜੀਤ ਸਿੰਘ, ਇਸ਼ਾਨ ਸੈਣੀ, ਰਜਤ ਆਦਿ ਹਾਜਰ ਸਨ।

Leave a Reply

Your email address will not be published. Required fields are marked *