ਸਪੌਸਰਸ਼ਿਪ ਅਤੇ ਫੋਸਟਰ ਕੇਅਰ ਦੇ ਕੇਸਾਂ ਸਬੰਧੀ ਅਤੇ ਬਾਲ ਭਲਾਈ ਕਮੇਟੀ ਦੀ ਰੀਵਿਊ ਮੀਟਿੰਗ ਹੋਈ

ਫਰੀਦਕੋਟ 26ਜੂਨ 2025 (  )  ਡਿਪਟੀ ਕਮਿਸ਼ਨਰਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਾਇਕ ਕਮਿਸ਼ਨਰ (ਸੂਰਜ ਕੁਮਾਰ ਵੱਲੋਂ ਸਪੌਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਅਤੇ ਬਾਲ ਭਲਾਈ ਕਮੇਟੀਫਰੀਦਕੋਟ ਦੀ ਰੀਵਿਊ ਮੀਟਿੰਗ ਕੀਤੀ ਗਈ ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਅਮਨਦੀਪ ਸਿੰਘ ਸੋਢੀ ਵੱਲੋਂ ਸਪੌਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ

           ਇਸ ਮੌਕੇ ਸੂਰਜ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਬੱਚਿਆ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੈ ਜਾਂ ਬੱਚੇ ਪਰਿਵਾਰ ਵੱਲੋਂ ਤਿਆਗ ਦਿੱਤੇ ਹੋਣ ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ ਜਿਨ੍ਹਾ ਬੱਚਿਆਂ ਦੇ ਮਾਤਾ – ਪਿਤਾ ਕਿਸੇ ਜਾਨਲੇਵਾ ਬਿਮਾਰੀ ਤੋਂ ਪੀੜਿਤ ਹੋਣਜਿਨ੍ਹਾਂ ਬੱਚਿਆਂ ਦੇ ਮਾਤਾਪਿਤਾ ਸਰੀਰਕ ਅਤੇ ਆਰਥਿਕ ਤੌਰ ਤੇ ਪਰਵਰਿਸ਼ ਕਰਨ ਤੋਂ ਅਸਮਰੱਥ ਹੋਣ ਅਤੇ ਜੇ.ਜੇਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰਕੁਦਰਤੀ ਆਫਤਾਂ ਦਾ ਸ਼ਿਕਾਰਬਾਲ ਮਜਦੂਰੀਬਾਲ ਭਿੱਖਿਆਬਾਲ ਵਿਆਹ ਤੋਂ ਪੀੜਤਤਸਕਰੀ ਨਾਲ ਪ੍ਰਭਾਵਿਤ ਅਪਾਹਿਜ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰਪੀ.ਐੱਮ. ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ

               ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਲਈ ਆਮਦਨ 96 ਹਜਾਰ ਰੁਪਏ ਸਲਾਨਾ ਅਤੇ ਪੇਂਡੂ ਖੇਤਰ ਦੇ ਲਈ 72 ਹਜਾਰ ਰੁਪਏ ਸਲਾਨਾ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ 4 ਹਜਾਰ ਰੁਪਏ  ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਂਦੀ ਹੈਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ 104 ਨਵੇਂ ਕੇਸ ਪ੍ਰਾਪਤ ਹੋਏ ਹਨ ਇਸ ਉਪਰੰਤ ਸਮੂਹ ਕਮੇਟੀ ਵੱਲੋਂ ਨਵੇਂ ਆਏ 104 ਕੇਸਾਂ ਨੂੰ ਵਿਚਾਰਿਆ ਗਿਆ ਅਤੇ ਪਹਿਲਾ ਤੋਂ ਚੱਲੇ ਆ ਰਹੇ 244 ਕੇਸਾਂ ਦਾ ਵੀ ਰਿਵਿਊ ਕੀਤਾ ਗਿਆ

         ਇਸ ਤੋਂ ਇਲਾਵਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਵੱਲੋਂ ਬਾਲ ਭਲਾਈ ਕਮੇਟੀਫਰੀਦਕੋਟ ਵੱਲੋਂ 0 ਤੋ 18 ਸਾਲ ਤੱਕ ਦੇ ਲਵਾਰਿਸਗੁੰਮਸ਼ੁਦਾਅਡਾਪਸ਼ਨ ਕੇਸਾਂ ਸਬੰਧੀਬਾਲ ਭਿਖਿਆਬਾਲ ਮਜਦੂਰੀ, ਬਾਲ ਵਿਆਹ ਅਤੇ ਬਾਲ ਸੋਸ਼ਣ ਦਾ ਸ਼ਿਕਾਰ ਆਦਿ ਬੱਚਿਆਂ ਦੀ ਸੁਰੱਖਿਆ ਸਬੰਧੀ ਆਏ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ  ਇਸ ਉਪਰੰਤ ਉਹਨਾਂ ਵੱਲੋਂ ਬਾਲ ਵਿਆਹ ਸਬੰਧੀ ਆਏ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਹਨਾਂ ਤੇ ਵਿਚਾਰ ਵਟਾਦਰਾ ਕੀਤਾ ਗਿਆ

        ਇਸ ਮੌਕੇ ਮੈਂਬਰ ਬਾਲ ਭਲਾਈ ਕਮੇਟੀ ਸਰਬਜੀਤ ਸਿੰਘ ਬਰਾੜ ਅਤੇ ਤਜਿੰਦਰਪਾਲ ਕੌਰ, ਡੀ.ਐਸ. ਪੀ ਰਾਜਨ ਪਾਲ, ਪ੍ਰਧਾਨ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਮਿਤੀ ਦੀਪਕ ਸ਼ਰਮਾ, ਸੁਪਰਡੈਂਟ ਅਬਜਰਵੇਸ਼ਨ ਹੋਮ ਕੰਵਲਜੀਤ ਸਿੰਘ ਅਤੇ ਕਾਉਸਲਰ ਸੁਰਿੰਦਰ ਵਿਜ, ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ, ਤੋਂ ਇਲਾਵਾ ਹੋਰ  ਵੀ ਅਧਿਕਾਰੀ ਹਾਜਰ ਸਨ

Leave a Reply

Your email address will not be published. Required fields are marked *