ਲੁਧਿਆਣਾ ‘ਚ ਬਦਮਾਸ਼ਾਂ ਨੇ ਸ਼ਰੇਆਮ ਜਵਾਨ ਮੁੰਡੇ ਦਾ ਛਾਤੀ ‘ਚ ਛੁ+ਰਾ ਮਾਰ ਕੇ ਕੀਤਾ ਕ+ਤ+ਲ

ਪੰਜਾਬ ਦੇ ਲੁਧਿਆਣਾ ਦੇ ਢੰਡਾਰੀ ਖੁਰਦ ਦੁਰਗਾ ਕਲੋਨੀ ਵਿੱਚ ਦੇਰ ਰਾਤ ਤਿੰਨ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਛਾਤੀ ਵਿੱਚ ਛੁਰਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਥੁਹਾਨੂੰ ਦੱਸ ਦਈਏ ਕਿ ਬਦਮਾਸ਼ ਨੌਜਵਾਨ ਦੇ ਵੱਡੇ ਭਰਾ ਦੀ ਕੁੱਟਮਾਰ ਕਰ ਰਹੇ ਸਨ। ਉਹ ਉਸ ਨੂੰ ਛੁਡਾਉਣ ਆਇਆ ਸੀ, ਤਾਂ ਬਦਮਾਸ਼ਾਂ ਨੇ ਉਸ ‘ਤੇ ਹੀ ਹਮਲਾ ਕਰ ਦਿੱਤਾ। ਬਦਮਾਸ਼ ਬਾਜ਼ਾਰ ਦੇ ਵਿਚਕਾਰ ਕਰੀਬ ਇੱਕ ਮਿੰਟ ਤੱਕ ਉਸ ਦੀ ਛਾਤੀ ਵਿੱਚ ਚਾਕੂ ਮਾਰਦੇ ਰਹੇ। ਬਾਅਦ ‘ਚ ਗੁਰਪ੍ਰੀਤ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਤ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਨੇੜੇ ਜੂਸ ਪੀਣ ਗਿਆ ਸੀ। ਇਸ ਦੌਰਾਨ ਇਕ ਐਕਟਿਵਾ ‘ਤੇ ਤਿੰਨ ਨੌਜਵਾਨ ਆਏ ਅਤੇ ਐਕਟਿਵਾ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਉਹ ਅਤੇ ਉੱਥੇ ਖੜ੍ਹਾ ਇੱਕ ਹੋਰ ਵਿਅਕਤੀ ਹੱਸਣ ਲੱਗੇ। ਇਸ ‘ਤੇ ਤਿੰਨਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਨੌਜਵਾਨ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਅਮਨਦੀਪ ਅਨੁਸਾਰ ਉਸ ਦੇ ਬੇਟੇ ਨੇ ਤੁਰੰਤ ਘਰ ਜਾ ਕੇ ਉਸਦੀ ਪਤਨੀ ਅਤੇ ਭਰਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਗੁਰਪ੍ਰੀਤ ਵੀ ਆਪਣੇ ਭਰਾ ਨੂੰ ਬਦਮਾਸ਼ਾਂ ਤੋਂ ਬਚਾਉਣ ਲਈ ਭਰਜਾਈ ਸਮੇਤ ਮੌਕੇ ‘ਤੇ ਪਹੁੰਚ ਗਿਆ। ਇਸ ਹਫੜਾ-ਦਫੜੀ ਵਿਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਸ਼ਰਾਰਤੀ ਅਨਸਰਾਂ ਨੇ ਜੂਸ ਵਿਕਰੇਤਾ ਦੇ ਕੋਲ ਬਾਜ਼ਾਰ ਦੇ ਵਿਚਕਾਰ ਖੁੱਲ੍ਹੇਆਮ ਕਤਲੇਆਮ ਨੂੰ ਅੰਜਾਮ ਦਿੱਤਾ। ਅਮਨਪ੍ਰੀਤ ਅਨੁਸਾਰ ਜਦੋਂ ਤੱਕ ਉਸਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਐਕਟਿਵਾ ‘ਤੇ ਫਰਾਰ ਹੋ ਗਏ। ਪੀੜਤਾਂ ਨੇ ਘਟਨਾ ਦੀ ਸੂਚਨਾ ਥਾਣਾ ਢੰਡਾਰੀ ਵਿਖੇ ਦਿੱਤੀ। ਦੇਰ ਰਾਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਢੰਡਾਰੀ ਪੁਲਿਸ ਚੌਕੀ ਵਿੱਚ ਹੰਗਾਮਾ ਵੀ ਕੀਤਾ। ਦੂਜੇ ਪਾਸੇ ਪੁਲਿਸ ਇਸ ਮਾਮਲੇ ‘ਚ ਦੋਸ਼ੀਆਂ ਦੀ ਭਾਲ ‘ਚ ਲੱਗੀ ਹੋਈ ਹੈ।

Leave a Reply

Your email address will not be published. Required fields are marked *