ਪੈਟਰੋਲ ਪੰਪ ‘ਤੇ ਹੋਈ ਲੁੱਟ, ਪਹਿਲਾਂ ਕੀਤਾ ਕੁੱ+ਟਾਪਾ, ਫ਼ਿਰ ਲੁੱਟੇ ਪੈਸੇ !

ਕਪੂਰਥਲਾ ‘ਚ ਦੇਰ ਰਾਤ ਅੰਮ੍ਰਿਤਸਰ ਰੋਡ ‘ਤੇ ਸਥਿਤ ਦੋਆਬਾ ਪੈਟਰੋਲ ਪੰਪ ‘ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਲੜਾਈ-ਝਗੜਾ ਕਰਕੇ ਹਜ਼ਾਰਾਂ ਰੁਪਏ ਲੁੱਟ ਲਏ ਹਨ। ਦੱਸ ਦਈਏ ਕਿ ਲੁੱਟ-ਖੋਹ ਦੇ ਨਾਲ-ਨਾਲ ਅਣਪਛਾਤੇ ਨੌਜਵਾਨਾਂ ਨੇ ਪੰਪ ਕਰਮਚਾਰੀ ਦੇ ਭਰਾ ਨੂੰ ਵੀ ਕੁੱਟ ਕੇ ਜ਼ਖਮੀ ਕਰ ਦਿੱਤਾ। ਪੰਪ ਮਾਲਕ ਵੱਲੋਂ ਜ਼ਖ਼ਮੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ।

ਦੋਆਬਾ ਪੈਟਰੋਲ ਪੰਪ ਦੇ ਮਾਲਕ ਕਰਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਪੈਟਰੋਲ ਪੰਪ ‘ਤੇ ਪੁੱਜੇ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ।

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕਰੀਬ 8 ਵਜੇ ਦੇ ਕਰੀਬ ਪੰਪ ‘ਤੇ ਕੁਝ ਨੌਜਵਾਨਾਂ ਦੀ ਪੰਪ ਦੇ ਮੁਲਾਜ਼ਮਾਂ ਨਾਲ ਬਹਿਸ ਹੋ ਗਈ, ਬਾਅਦ ‘ਚ ਪੰਪ ਦੇ ਸੀਨੀਅਰ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਸਮਝਾ ਕੇ ਉਥੋਂ ਭੇਜ ਦਿੱਤਾ। ਇਸ ਤੋਂ ਬਾਅਦ ਉਕਤ ਨੌਜਵਾਨਾਂ ਦੇ ਪਰਿਵਾਰ ਦੀ ਔਰਤ ਫਿਰ ਪੰਪ ‘ਤੇ ਆ ਗਈ ਅਤੇ ਪੰਪ ਕਰਮਚਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਫਿਰ ਵੀ ਮਾਮਲਾ ਸ਼ਾਂਤ ਨਾ ਹੋਇਆ ਜਦੋਂ ਪੰਪ ਦੇ ਮੁਲਾਜ਼ਮ ਖਾਣਾ ਲੈਣ ਲਈ ਗਏ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਉਨ੍ਹਾਂ ਤੋਂ ਪੈਸੇ ਲੈ ਕੇ ਫਰਾਰ ਹੋ ਗਏ। ਪੰਪ ਮਾਲਕ ਨੇ ਕਪੂਰਥਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *