ਮਿਤੀ 05.12.2025 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋੜਵੰਦ ਬੱਚੇ ਨੂੰ ਸਹਾਰਾ ਦਿਵਾਇਆ ਗਿਆ – ਸ੍ਰੀ ਹਿਮਾਂਸ਼ੂ ਅਰੋੜਾ, ਸਿਵਲ ਜੱਜ 

ਸ੍ਰੀ ਮੁਕਤਸਰ ਸਾਹਿਬ, 05 ਦਸੰਬਰ

 ਨਾਲਸਾ ਦੀ (Child Friendly Legal Services for Children) ਸਕੀਮ-2024 ਦੇ ਤਹਿਤ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਤਹਿਤ ਅੱਜ ਮਿਤੀ 05.12.2025 ਨੂੰ ਪੈਰਾ ਲੀਗਲ ਵਲੰਟੀਅਰਜ਼ ਸ੍ਰੀਮਤੀ ਸੁੰਦਰਜੀਤ ਕੌਰ, ਸ੍ਰੀ ਭੁਪਿੰਦਰ ਸਿੰਘ ਸੇਖੋਂ ਅਤੇ ਡਾ. ਸਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਸਦਕਾ ਪਿੰਡ ਕੋਟਭਾਈ, ਤਹਿਸੀਲ ਗਿੱਦੜਬਾਹਾ ਵਿਖੇ ਇੱਕ ਬੱਚੇ ਦੀ ਪਛਾਣ ਕੀਤੀ ਗਈ ਜਿਸ ਦਾ ਕੋਈ ਵੀ ਪਰਿਵਾਰਿਕ ਮੈਂਬਰ ਉਸਦੀ ਦੇਖਭਾਲ ਕਰਨ ਵਾਲਾ ਨਹੀਂ ਸੀ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਬੱਚੇ ਨੂੰ ਦਫਤਰ ਵਿੱਚ ਲਿਆਂਦਾ ਗਿਆ। ਸ੍ਰੀ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜਨ)/ਚੀਫ ਜੂਡੀਸ਼ੀਅਲ ਮੈਜਿਸਟ੍ਰੇਟ/ਸਕੱਤਰ ਸਾਹਿਬ ਵੱਲੋਂ ਉਸ ਬੱਚੇ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਇਹ ਉਜਾਗਰ ਹੋਇਆ ਕਿ ਇਸ ਬੱਚੇ ਨੂੰ ਮਾਨਵਤਾ ਬਾਲ ਆਸ਼ਰਮ(ਸੀ.ਸੀ.ਆਈ) ਵਿੱਚ ਭੇਜਣ ਦੀ ਜਰੂਰਤ ਹੈ ਕਿਉਂਕਿ ਇਸ ਨਾਲ ਬੱਚੇ ਦੀ ਪੜ੍ਹਾਈ, ਖਾਣ ਪੀਣ, ਮੈਡੀਕਲ ਜ਼ਰੂਰਤ ਪੂਰੀ ਕਰਨ ਵਾਲਾ ਕੋਈ ਵੀ ਪਰਿਵਾਰਿਕ ਮੈਂਬਰ ਸਮਰੱਥ ਨਹੀਂ ਸੀ। ਡਾ. ਸਿਵਾਨੀ ਨਾਗਪਾਲ ਅਤੇ ਪੈਰਾਲੀਗਲ ਵਲੰਟੀਅਰਜ ਵੱਲੋਂ ਵੀ ਅਪੀਲ ਕੀਤੀ ਗਈ ਕਿ ਇਸ ਬੱਚੇ ਨੂੰ ਮਾਨਵਤਾ ਬਾਲ ਆਸ਼ਰਮ (ਸੀ.ਸੀ.ਆਈ) ਵਿੱਚ ਭੇਜਣ ਦੀ ਸਖਤ ਜਰੂਰਤ ਹੈ ਤਾਂ ਜੋ ਇਹ ਬੇਸਹਾਰਾ ਬੱਚਾ ਗਲਤ ਗਤੀਵਿਧੀਆਂ ਦਾ ਸਿਕਾਰ ਨਾ ਹੋ ਬਣੇ ਅਤੇ ਪੜ੍ਹਾਈ ਕਰ ਕੇ ਆਪਣਾ ਭਵਿੱਖ ਸੁਧਾਰ ਸਕੇ।

ਮਾਨਯੋਗ ਜੱਜ ਸਾਹਿਬ ਜੀਆਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਆਪ ਜੀ ਦੇ ਧਿਆਨ ਵਿੱਚ ਕਿਸੇ ਵੀ ਅਜਿਹੇ ਬੱਚੇ ਦੀ ਪਛਾਣ ਹੁੰਦੀ ਹੈ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿੱਚ ਆ ਕੇ ਦੱਸ ਸਕਦਾ ਹੈ ਜਾਂ ਨਾਲਸਾ ਟੋਲ ਫ੍ਰੀ ਨੰਬਰ 15100 ਅਤੇ ਬੱਚਿਆ ਦਾ ਟੋਲ ਫ੍ਰੀ ਨੰਬਰ 1098 ਤੇ ਵੀ ਸੰਪਰਕ ਕੀਤਾ ਜਾਂ ਸਕਦਾ ਹੈ।

Leave a Reply

Your email address will not be published. Required fields are marked *