700.65 ਲੱਖ ਦੀ ਲਾਗਤ ਨਾਲ 18 ਫੁੱਟ ਬਣਨ ਵਾਲੀ ਸੜਕ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੱਖਿਆ ਨੀਂਹ ਪੱਥਰ

ਕੀਰਤਪੁਰ ਸਾਹਿਬ 15 ਨਵੰਬਰ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ 700.65 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਨੂੰ 18 ਫੁੱਟ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸੜਕ ਨਾਲ ਘਨੋਲੀ ਤੋਂ ਬੜਾ ਪਿੰਡ ਮਾਰਕੀਟ ਕਮੇਟੀ ਦੇ ਲੋਕਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਟਬਾਲਾ ਤੇ ਅਵਾਨਕੋਟ ਦੀਆਂ ਫਿਰਨੀਆਂ ਦਾ ਵੀ ਕੰਮ ਜਲਦੀ ਸੁਰੂ ਕੀਤਾ ਜਾਵੇਗਾ।

      ਇਸ ਸੜਕ ਦੇ ਨਿਰਮਾਣ ਨਾਲ ਘਨੋਲੀ, ਅਵਾਨਕੋਟ, ਖਰੋਟਾ ਅਤੇ ਬੜਾ ਪਿੰਡ ਸਮੇਤ ਆਸ-ਪਾਸ ਦੇ ਕਈ ਪਿੰਡਾਂ ਨੂੰ ਸਿੱਧਾ ਲਾਭ ਪਹੁੰਚੇਗਾ। ਇਹ ਇਲਾਕੇ ਲੰਮੇ ਸਮੇਂ ਤੋਂ ਸੁਚਾਰੂ ਆਵਾਜਾਈ ਦੀ ਲੋੜ ਮਹਿਸੂਸ ਕਰ ਰਹੇ ਸਨ ਅਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸਥਾਨਕ ਵਾਸੀਆਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ। ਸੜਕ ਨਿਰਮਾਣ ਦੇ ਨਾਲ ਨਾ ਸਿਰਫ਼ ਸੁਵਿਧਾ ਵਧੇਗੀ, ਬਲਕਿ ਇਲਾਕੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ।

      ਸ. ਬੈਂਸ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਸੜਕਾਂ ਦਾ ਪੱਕਾ ਅਤੇ ਚੌੜਾ ਹੋਣਾ ਸਿਰਫ਼ ਆਵਾਜਾਈ ਨਹੀਂ, ਸਗੋਂ ਇਲਾਕੇ ਦੇ ਕੁੱਲ ਵਿਕਾਸ ਨਾਲ ਸਿੱਧਾ ਸੰਬੰਧਿਤ ਹੈ। ਉਹਨਾਂ ਕਿਹਾ ਕਿ ਗਰੀਬ ਅਤੇ ਆਮ ਲੋਕਾਂ ਦੀ ਜ਼ਿੰਦਗੀ ਸੁਚਾਰੂ ਬਣਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸੇ ਦ੍ਰਿੜਤਾ ਨਾਲ ਵਿਕਾਸ ਪ੍ਰੋਜੈਕਟ ਲਗਾਤਾਰ ਚੱਲ ਰਹੇ ਹਨ।

       ਕੈਬਨਿਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਟਬਾਲਾ ਅਤੇ ਅਵਾਨਕੋਟ ਪਿੰਡਾਂ ਦੀਆਂ ਫਿਰਨੀਆਂ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਹ ਕੰਮ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਸਧਾਰਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ ਇਲਾਕਿਆਂ ਦੇ ਲੋਕਾਂ ਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਜਾ ਰਹੀ ਹੈ।

     ਸਥਾਨਕ ਨਿਵਾਸੀਆਂ ਅਤੇ ਪੰਚਾਇਤ ਪ੍ਰਧਾਨਾਂ ਨੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੜਕ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਦਰਪੇਸ਼ ਆਵਾਜਾਈ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਇਲਾਕੇ ਦੇ ਕਿਸਾਨਾਂ ਲਈ ਵੀ ਇਹ ਸੜਕ ਮਹੱਤਵਪੂਰਨ ਸਾਬਤ ਹੋਵੇਗੀ, ਕਿਉਂਕਿ ਇਸ ਨਾਲ ਫਸਲਾਂ ਅਤੇ ਹੋਰ ਸਮਾਨ ਦੀ ਆਵਾਜਾਈ ਸੌਖੀ ਹੋਵੇਗੀ।

  ਇਸ ਮੌਕੇ ਜੁਝਾਰ ਸਿੰਘ ਮੁਲਤਾਨੀ ਮੈਂਬਰ ਸੈਣੀ ਵੈਲਫੇਅਰ ਬੋਰਡ, ਬਲਵਿੰਦਰ ਕੌਰ, ਸਤਨਾਮ ਸਿੰਘ, ਹਰਭਜਨ ਸਿੰਘ, ਕਰਤਾਰ ਸਿੰਘ ਸਰਪੰਚ ਕੋਟਬਾਲਾ, ਸੀਤਾ ਰਾਮ, ਅਵਤਾਰ ਸਿੰਘ, ਸੋਹਣ ਮੁਹੰਮਦ ਸਰਪੰਚ, ਮੋਹਣ ਸਿੰਘ, ਨਵਪ੍ਰੀਤ ਸਿੰਘ, ਗੁਰਦੇਵ ਸਿੰਘ, ਗੁਰਜੀਵਨ ਸਿੰਘ, ਗੁਰਬਖਸ਼ ਸਿੰਘ, ਰਾਮ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। 

Leave a Reply

Your email address will not be published. Required fields are marked *