ਜਿਲ੍ਹਾ ਸਿੱਖਿਆ ਅਫਸਰ ਨੇ ਮਟੌਰ ਸਕੂਲ ਵਿਖੇ ਬੱਚਿਆਂ ਨੂੰ ਦਾਖਲ ਕਰਕੇ ਬਲਾਕ ਪੱਧਰੀ ਪ੍ਰੀ- ਪ੍ਰਾਇਮਰੀ ਦਾਖਲਾ ਮੁਹਿੰਮ ਦਾ ਕੀਤਾ ਅਗਾਜ.

ਸ੍ਰੀ ਅਨੰਦਪੁਰ ਸਾਹਿਬ 14 ਨਵੰਬਰ

ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਦੇ ਹੇਠ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਟੌਰ ਵਿਖੇ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਮਸ਼ੇਰ ਸਿੰਘ ਨੇ ਯੂਕੇਜੀ ਜਮਾਤ ਵਿੱਚ ਬੱਚਿਆਂ ਦਾ ਦਾਖਲਾ ਕਰਕੇ ਪ੍ਰੀ ਪ੍ਰਾਈਮਰੀ ਬਲਾਕ ਪੱਧਰੀ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ,ਇਸ ਮੌਕੇ ਵਿਸ਼ੇਸ਼ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਬੈਂਸ ਨੇ ਸ਼ਿਰਕਤ ਕੀਤੀ,

ਇਸ ਮੌਕੇ ਬੋਲਦਿਆਂ ਜਿਲਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਬਾਲ ਦਿਵਸ ਮੌਕੇ ਨਵੇਂ ਵਿਦਿਅਕ ਸੈਸ਼ਨ 2026-2027 ਦੇ ਲਈ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿੱਚ ਬੱਚਿਆਂ ਦੇ ਦਾਖਲੇ ਕੀਤੇ ਗਏ ਅਤੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲਾਂ ਦੇ ਵਿੱਚ ਕਰੀਬ 100 ਬੱਚਿਆਂ ਦਾ ਅੱਜ ਦਾਖਲਾ ਕੀਤਾ ਗਿਆ, ਇਸ ਮੌਕੇ ਉਹਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਜਿਨਾਂ ਨੇ ਕਿ ਬਹੁਤ ਅੱਗੇ ਵੱਧ ਰਹੇ ਸਰਕਾਰੀ ਸਕੂਲਾਂ ਦੇ ਵਿਦਿਅਕ ਢਾਂਚੇ ਤੇ ਵਿਸ਼ਵਾਸ ਕਰਕੇ ਸਕੂਲਾਂ ਦੇ ਵਿੱਚ ਦਾਖਲਾ ਕਰਵਾਇਆ ਹੈ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮੁਹਿੰਮ ਇਸੀ ਤਰ੍ਹਾਂ ਜਾਰੀ ਰਹੇਗੀ,

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਤੋਂ ਇਲਾਵਾ ਇਸ ਮੌਕੇ ਡਿਸਟਰਿਕਟ ਸਪੈਸ਼ਲ ਐਜੂਕੇਟਰ ਗੋਪਾਲ ਕ੍ਰਿਸ਼ਨ, ਸੰਜੀਵ ਕੁਮਾਰ ਜੇਈ, ਸਕੂਲ ਇਨਚਾਰਜ ਗੁਰਜੀਤ ਕੌਰ, ਸੁਰਿੰਦਰ ਸਿੰਘ ਭਟਨਾਗਰ, ਸੁਨੀਤਾ ਰਾਣੀ, ਲਵਲੀ ਰਾਣੀ, ਮਮਤਾ, ਜੋਤੀ ਰਾਣੀ, ਰੁਪਿੰਦਰ ਕੌਰ ,ਗੁਰਜੀਤ ਕੌਰ, ਨੀਲਮ ਰਾਣੀ ਸੁਮਨ ਦੇਵੀ, ਵਰਿੰਦਰ ਵੋਹਰਾ, ਕੁਲਦੀਪ ਪਰਮਾਰ, ਅੰਕੁਸ਼ ਬਾਸੋਵਾਲ, ਰਾਮ ਕੁਮਾਰ ਰਾਣਾ, ਸੁਰਿੰਦਰ ਕਾਲੀਆ, ਪਵਨ ਕੁਮਾਰ, ਜਤਿੰਦਰ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ। 

Leave a Reply

Your email address will not be published. Required fields are marked *