ਸ਼ਹਿਰ ਵਾਸੀਆਂ ਤੇ ਲੰਗਰ ਲਗਾਉਣ ਵਾਲੀਆਂ ਸੰਗਤਾਂ ਨੂੰ ਅਪੀਲ-ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋ ਨਾ ਕੀਤੀ ਜਾਵੇ

ਬਟਾਲਾ, 28 ਅਗਸਤ (     )  ਸ੍ਰੀ ਵਿਕਰਮਜੀਤ ਸਿੰਘ ਐੱਸ. ਡੀ. ਐਮ. ਕਮ –ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆਂ ਕਿ ਬਾਬਾ ਜੀ ਦੇ ਵਿਆਹ ਪੁਰਬ ਸਮਾਗਮ ਲਈ ਦਿਨ-ਰਾਤ ਨਵੱਖ-ਵੱਖ ਵਿਭਾਗਾਂ ਵੱਲੋ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੰਗਤਾਂ ਦੀ ਸਹੂਲਤ ਲਈ ਕੋਈ ਕਮੀਂ ਬਾਕੀ ਨਾ ਰਹੇ।

ਉਨ੍ਹਾਂ ਅੱਗੇ ਦੱਸਿਆ ਕਿ ਬਟਾਲਾ ਦੇ ਵਿਧਾਇਕ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਸ੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੱਲ੍ਹ 29 ਅਗਸਤ  ਨੂੰ ਗੁਰਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਅਤੇ 30 ਅਗਸਤ ਨੂੰ ਪਾਲਕੀ ਸਾਹਿਬ ਜੀ ਦੇ ਰੂਟ ਸਮੇਤ ਸਮੁੱਚੇ ਬਟਾਲਾ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਰਹਿੰਦੇ ਕਾਰਜਾਂ ਨੂੰ ਅੰਤਿਮ ਛੂਹ ਦਿਤੀ ਜਾ ਰਹੀ ਹੈ ।

ਉਨ੍ਹਾਂ ਸ਼ਹਿਰ ਵਾਸੀਆਂ ਅਤੇ ਲੰਗਰ ਲਗਾਉਣ ਵਾਸੀਆਂ ਸੰਗਤਾਂ ਕੋਲੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋ ਨਾ ਕਰਨ । ਲੰਗਰ ਵਰਤਾਉਣ ਲਈ ਪੱਤਲ ਜਾਂ ਸਟੀਲ ਦੀਆਂ ਪਲੇਟਾਂ ਦੀ ਵਰਤੋ ਕੀਤੀ ਜਾਵੇ ਤਾ ਜੋ ਸਮਾਗਮ ਜ਼ੀਰੋ ਵੇਸਟ ਜਨਰੇਟਿਡ ਮੇਲਾ ਮਨਾਉਣ ਦਾ ਮਿਥਿਆ ਟੀਚਾ ਸਫਲਤਾਪੂਰਵਕ ਸਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਲੰਗਰ ਲਗਾਉਣ ਵਾਲੀ ਜਗ੍ਹਾ ’ਤੇ ਸਫਾਈ ਰੱਖੀ ਜਾਵੇ ਤੇ ਵੇਸਟੇਜ਼ ਡਸਟਬੀਨ ਵਿੱਚ ਹੀ ਪਾਈ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਮੀਂਹ ਕਾਰਨ ਸ਼ਹਿਰ ਅੰਦਰ ਲੋਕਾਂ ਨੂੰ ਮੁਸ਼ਕਿਲ ਪੇਸ਼ ਆਈ ਸੀ ਪਰ ਨਗਰ ਨਿਗਮ ਤੇ ਵੱਖ-ਵੱਖ ਵਿਭਾਗਾਂ ਵਲੋਂ ਸ਼ਹਿਰ ਅੰਦਰ ਸੀਵਰੇਜ਼ ਦੀ ਸਮੱਸਿਆਂ ਹੱਲ ਕਰਨ, ਫੁਹਾਰਾ ਚੌਕ ਦੀ ਸਫਾਈ, ਹੰਸਲੀ ਵਿੱਚ ਜੰਗਲ ਬੂਟੀ ਪੁੱਟਣ ਦਾ ਕੰਮ, ਨਹਿਰੂ ਗੇਟ, ਅੱਚਲੀ ਗੇਟ, ਠਠਿਆਰੀ ਮੁਹੱਲਾ, ਭੰਡਾਰੀ ਗੇਂਟ ਦੇ ਨੇੜਲੇ ਸਫਾਈ ਦਾ ਕੰਮ, ਕਾਹਨੂੰਵਾਨ ਰੋਡ ਤੇ ਸਫਾਈ ਦਾ ਕੰਮ, ਡੇਰਾ ਬਾਬਾ ਨਾਨਕ, ਕਾਦੀਆਂ ਰੋਡ  ਤੇ ਬਟਾਲਾ ਗੁਰਦਸਾਪੁਰ ਰੋਡ, ਲਵ-ਕੁਸ਼ ਚੌਂਕ ਵਿਖੇ ਵਿਕਾਸ ਕੰਮ ਸਮੇਤ ਸਮੁੱਚੇ ਸ਼ਹਿਰ ਅੰਦਰ ਸਫਾਈ ਵਿਵਸਥਾ ਤੇ ਵਿਕਾਸ ਕੰਮ ਕੀਤੇ ਜਾ ਰਹੇ ਹਨ। ਪ੍ਰਸ਼ਾਸ਼ਨ ਸਰਧਾਲੂਆਂ ਦੀ ਸਹੂਲਤ ਲਈ ਕੋਈ ਕਮੀ ਨਹੀ ਰਹਿਣ ਦੇਵੇਗਾ ਅਤੇ ਬਟਾਲਾ ਸ਼ਹਿਰ ਨੂੰ ਸਵਾਗਤੀ ਗੇਟਾਂ ਤੇ ਰੰਗ ਬਰੰਗੀਆਂ ਲੜੀਆਂ ਆਦਿ ਨਾਲ ਸਜਾਇਆ ਜਾਵੇਗਾ।

ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਸਫ਼ਾਈ ਆਦਿ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਹੈਲਪ ਲਾਈਨ ਨੰਬਰ 99153-62910 ’ਤੇ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *