
ਸ੍ਰੀ ਮੁਕਤਸਰ ਸਾਹਿਬ, 11 ਜੁਲਾਈ:
ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਲ ਭਿੱਖਿਆ ਦਾ ਖਾਤਮਾ ਕਰਨ ਲਈ ਅੱਜ ਵੱਖ –ਵੱਖ ਥਾਵਾਂ ਤੇ ਬਾਲ ਭਿੱਖਿਆ ਦੀ ਚੈਕਿੰਗ ਕੀਤੀ ਗਈ।
ਡਾ : ਸ਼ਿਵਾਨੀ ਨਾਗਪਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਹਫਤੇ ਦੌਰਾਨ ਕੁੱਲ 12 ਬੱਚੇ ਬਾਲ ਭਿੱਖਿਆ ਕਰਦੇ ਰੈਸਕਿਊ ਕੀਤੇ ਗਏ। ਤਿੰਨ ਬੱਚੇ ਕਿਸੇ ਹੋਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ, ਉਹ ਆਪਣੇ ਰਿਸ਼ਤੇਦਾਰਾ ਦੇ ਘਰ ਆਏ ਹੋਏ ਸਨ। ਬਾਕੀ ਬੱਚੇ ਪਹਿਲਾਂ ਹੀ ਸਕੂਲਾਂ ਵਿੱਚ ਦਾਖਲ ਸਨ, ਪਰ ਉਹ ਸਕੂਲ ਨਾ ਜਾ ਕੇ ਭੀਖ ਮੰਗਣ ਅਤੇ ਕੱਚ ਚੁੱਗਣ ਦਾ ਕੰਮ ਕਰਦੇ ਹਨ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਲੋਂ ਬੱਚਿਆਂ ਅਤੇ ਉਹਨਾਂ ਦੀ ਮਾਤਾ-ਪਿਤਾ ਦੀ ਕਾਊਸਲਿੰਗ ਕੀਤੀ ਗਈ ਅਤੇ ਉਹਨਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾ ਨੂੰ ਕਿਹਾ ਗਿਆ ਕਿ ਜੇਕਰ ਬੱਚੇ ਦੁਬਾਰਾ ਭੀਖ ਮੰਗਦੇ ਪਾਏ ਗਏ ਤਾ ਉਹਨਾਂ ਨੂੰ ਚਾਇਲਡ ਕੇਅਰ ਇੰਸਟੀਟਿਊਟ ਵਿੱਚ ਭੇਜ ਦਿੱਤਾ ਜਾਵੇਗਾ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ,ਸ੍ਰੀ ਮੁਕਤਸਰ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਕਿ ਬੱਚਿਆ ਨੂੰ ਭੀਖ ਦੇ ਕੇ ਜਿੰਦਗੀ ਬਰਬਾਦ ਨਾ ਕਰੋਂ, ਬਲਕਿ ਉਹਨਾਂ ਨੂੰ ਪੜ੍ਹਨ ਲਗਾਉ ਅਤੇ ਉਹਨਾਂ ਵੱਲੋ ਪਬਲਿਕ ਨੂੰ ਅਪੀਲ ਕੀਤੀ ਗਈ ਜੇਕਰ ਉਹ ਕਿਸੇ ਬੱਚੇ ਨੂੰ ਭੀਖ ਮੰਗਦੇ ਦੇਖਦੇ ਹਨ ਤਾਂ ਉਹਨਾ ਦੀ ਫੋਟੋ ਲੈਣ ਅਤੇ ਇਸ ਦੀ ਸੂਚਨਾ 1098 ਨੰਬਰ ਤੇ ਦੇਣ।
ਸਿੱਖਿਆ ਵਿਭਾਗ ਤੋਂ ਸ: ਹਰਮਨ ਸਿੰਘ ਵੱਲੋ ਭਰੋਸਾ ਦਵਾਇਆ ਗਿਆ ਕਿ ਇਹਨਾਂ ਬੱਚਿਆ ਨੂੰ ਸਕੂਲ ਵਿੱਚ ਹਾਜ਼ਰ ਕਰਵਾਇਆ ਜਾਵੇਗਾ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਹ ਬੱਚੇ ਸਕੂਲ ਵਿੱਚ ਹਾਜ਼ਰ ਹੋਣ।
ਅੱਜ ਚੈਕਿੰਗ ਦੌਰਾਨ ਡਾ :ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ,ਸ੍ਰੀ ਮੁਕਤਸਰ ਸਾਹਿਬ ,ਪੁਲਿਸ ਵਿਭਾਗ ਤੋਂ ਲਖਵਿੰਦਰ ਕੌਰ ਨੰ.1292 S/CT ਅਤੇ ਬਲਰਾਜ ਸਿੰਘ ਨੰ 543 S/CT ਸ੍ਰੀ ਮੁਕਤਸਰ ਸਾਹਿਬ,ਸ. ਹਰਮਨ ਸਿੰਘ ਜਿਲ੍ਹਾ ਸਿੱਖਿਆ ਵਿਭਾਗ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆ ਸ੍ਰੀ ਮੁਕਤਸਰ ਸਾਹਿਬ,ਗੁਰਜੌਤ ਸਿੰਘ ਸੁਪਰਵਾਇਜਰ (ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ,ਵਿਕਾਸ ਕੁਮਾਰ ਸੁਪਰਵਾਇਜਰ (ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ, ਪਰਮਜੀਤ ਕੌਰ ਕੇਸ ਵਰਕਰ(ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ ਮੌਜੂਦ ਸਨ।