ਦੋਸ਼ੀ ਕੋਲੋਂ 8 ਕਿਲੋਗ੍ਰਾਮ ਗਾਜਾ ਬਰਾਮਦ

ਬਠਿੰਡਾ, 24 ਜੂਨ : ਪੰਜਾਬ ਸਰਕਾਰ ਵੱਲੋ ਨਸ਼ੇ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 8 ਕਿਲੋਗ੍ਰਾਮ ਗਾਜਾ ਬਰਾਮਦ ਕੀਤਾ ਗਿਆ।

ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਦੁਬਾਰਾ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਚਲਾਈ ਮੁਹੰਮ ਤਹਿਤ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ-ਨਿਰਦੇਸਾਂ ਹੇਠ ਕਾਰਵਾਈ ਕਰਦੇ ਹੋਏ ਅਨੁਸਾਰ ਸ:ਥ ਅਮਰਿੰਦਰ ਸਿੰਘ ਥਾਣਾ ਥਰਮਲ ਬਠਿੰਡਾ ਵੱਲੋ ਦੋਰਾਨੇ ਗਸ਼ਤ ਟਰਾਸਪੋਰਟ ਨਗਰ ਬਠਿੰਡਾ ਵਿੱਖੇ ਇੱਕ ਨੋਜਵਾਨ ਖੜਾ ਇੱਕ ਬੋਰੀਟਾਟ ਸੇਵਾ ਟਾਟ ਰੰਗ ਖਾਕੀ ਵਿੱਚ ਹੱਥ ਮਾਰ ਰਿਹਾ ਦਿਖਾਈ ਦਿੱਤਾ ਜਿਸ ਨੂੰ ਸੱਕ ਦੀ ਬਿਨਾ ਪਰ ਕਾਬੂ ਕਰਕੇ ਨਾਮ ਪੁੱਛਿਆ ਤਾਂ ਜਿਸ ਨੇ ਆਪਣਾ ਨਾਮ ਸਿਵ ਕੁਮਾਰ ਪੁੱਤਰ ਜੈ ਕ੍ਰਿਸਨ ਭਗਤ ਵਾਸੀ ਮੜਈਆ ਥਾਣਾ ਪਰਬਤਾ ਜਿਲਾ ਖੱਗੜੀਆ ਬਿਹਾਰ ਦੱਸਿਆ। ਫਿਰ ਦੋਸੀ ਸਿਵ ਕੁਮਾਰ ਉਕਤ ਪਾਸੋ ਬੋਰੀਟਾਟ ਰੰਗ ਖਾਕੀ ਨੂੰ ਚੈੱਕ ਕਰਕੇ ਉਸ ਵਿੱਚੋ 8 ਕਿਲੋ ਗਾਜਾ ਬਰਾਮਦ ਕੀਤਾ ਗਿਆ। ਜਿਸ ਤੇ ਮੁਕੱਦਮਾ ਨੰਬਰ 48 ਮਿਤੀ 23 ਜੂਨ 2024 ਅ/ਧ 20B/61/85 ਐਨਡੀਪੀਐਸ ਐਕਟ ਥਾਣਾ ਥਰਮਲ ਜ਼ਿਲ੍ਹਾ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ।

 ਮੁਕੱਦਮਾ ਦੇ ਦੋਸ਼ੀ ਸਿਵ ਕੁਮਾਰ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *