ਲੋਕ ਸਭਾ ਚੋਣਾਂ ਦੀ ਗਿਣਤੀ ਨਾਲ ਚੋਣ ਪ੍ਰਕਿਰਿਆ ਸਫਲਤਾ ਪੂਰਵਕ ਸੰਪੰਨ ਹੋਈ- ਸੇਨੂ ਦੁੱਗਲ

ਫਾਜ਼ਿਲਕ 4 ਮਾਰਚ
 16 ਮਾਰਚ ਨੂੰ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਸ਼ੁਰੂ ਹੋਈ ਚੋਣ ਪ੍ਰਕਿਰਿਆ ਅੱਜ ਲੋਕ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਨਾਲ ਸੰਪੰਨ ਹੋਈ। ਫਾਜ਼ਿਲਕਾ ਜ਼ਿਲੇ ਵਿੱਚ ਫਾਜ਼ਿਲਕਾ ਅਤੇ ਜਲਾਲਾਬਾਦ ਹਲਕਿਆਂ ਦੀ ਗਿਣਤੀ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਹੋਈ ਜਦਕਿ ਅਬੋਹਰ ਅਤੇ ਬੱਲੂਆਣਾ ਦੀ ਗਿਣਤੀ ਅਬੋਹਰ ਦੇ ਡੀਏਵੀ ਕਾਲਜ ਕੈਂਪਸ ਵਿੱਚ ਹੋਈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ।
ਉਹ ਖੁਦ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਵੀ ਦਿਖਾਈ ਦਿੱਤੇ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਾਸ ਤੌਰ ਤੇ ਚੋਣ ਪ੍ਰਕਰਿਆ ਦੌਰਾਨ ਸਹਿਯੋਗ ਕਰਨ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਯੋਗਦਾਨ ਦੇਣ ਵਾਲੇ ਹਰ ਇੱਕ ਵਿਭਾਗ ਅਤੇ ਕਰਮਚਾਰੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਕੇ ਇਸ ਲੋਕਤੰਤਰ ਦੇ ਤਿਉਹਾਰ ਵਿੱਚ ਯੋਗਦਾਨ ਪਾਇਆ ਹੈ। ਉਹਨਾਂ ਨੇ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਚੋਣ ਗਤੀਵਿਧੀਆਂ ਨੂੰ ਲੋਕਾਂ ਤੱਕ ਪ੍ਰਚਾਰਿਤ ਕਰਨ ਅਤੇ ਸਵੀਪ ਪ੍ਰੋਜੈਕਟ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਮੀਡੀਆ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
 ਇਸ ਦੌਰਾਨ ਐਸਐਸਪੀ ਡਾ ਪ੍ਰਗਿਆ ਜੈਨ ਵੀ ਸਮੁੱਚਾ ਦਿਨ ਗਿਣਤੀ ਕੇਂਦਰਾਂ ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਂਦੇ ਦਿਖਾਈ ਦਿੱਤੇ ਤੇ ਉਹਨਾਂ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਗਿਣਤੀ ਕੇਂਦਰਾਂ ਤੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਗਿਣਤੀ ਦਾ ਕਾਰਜ ਚੋਣ ਕਮਿਸ਼ਨ ਦੇ ਗਿਣਤੀ ਆਬਜਰਵਰਾਂ ਦੀ ਦੇਖਰੇਖ ਵਿਚ ਹੋਈ। ਇਸ ਦੌਰਾਨ ਫਾਜਲਕਾ ਦੀ ਗਿਣਤੀ ਐਸਡੀਐਮ ਸ੍ਰੀ ਵਿਪਨ ਭੰਡਾਰੀ ਦੀ ਦੇਖਰੇਖ ਵਿੱਚ ਹੋਈ ਜਦਕਿ ਜਲਾਲਾਬਾਦ ਦੀ ਗਿਣਤੀ ਐਸਡੀਐਮ ਬਲਕਰਨ ਸਿੰਘ ਦੀ ਦੇਖਰੇਖ ਵਿੱਚ ਸੰਪੰਨ ਹੋਈ। ਬੱਲੂਆਣਾ ਦੀ ਗਿਣਤੀ ਏ ਆਰਓ ਕੰਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲੀ ਅਤੇ ਅਬੋਹਰ ਦੀ ਗਿਣਤੀ ਐਸਡੀਐਮ  ਅਬੋਹਰ   ਸ੍ਰੀ  ਪੰਕਜ ਬਾਂਸਲ ਦੀ ਦੇਖਰੇਖ ਵਿੱਚ ਹੋਈ। ਇਸ ਦੌਰਾਨ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਨੇ ਅਬੋਹਰ ਅਤੇ ਬੱਲੂਆਣਾ ਖੇਤਰਾਂ ਵਿੱਚ ਸਾਰੀਆਂ ਪ੍ਰਬੰਧਾਂ ਦਾ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਵਿਚ 14-14 ਟੇਬਲ ਲਗਾਏ ਗਏ ਸਨ। ਅਬੋਹਰ ਵਿਚ 13, ਬੱਲੂਆਣਾ ਵਿਚ 14, ਫਾਜ਼ਿਲਕਾ ਵਿਚ 16 ਅਤੇ ਜਲਾਲਾਬਾਦ ਵਿਚ 18 ਰਾਉਂਡਾਂ ਵਿਚ ਗਿਣਤੀ ਪੂਰੀ ਹੋਈ। ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਸਮੁੱਚੇ ਗਿਣਤੀ ਸਟਾਫ਼ ਅਤੇ ਅਧਿਕਾਰੀਆਂ ਦੀ ਮਤਗਣਨਾ ਨੂੰ ਤਰਤੀਬਵਾਰ ਅਤੇ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ’ਤੇ ਸ਼ਲਾਘਾ ਕੀਤੀ।

Leave a Reply

Your email address will not be published. Required fields are marked *