ਐਸ.ਡੀ.ਐਮ ਪ੍ਰਮੋਦ ਸਿੰਗਲਾ ਵੱਲੋਂ ਤਹਿਸੀਲ ਕੰਪਲੈਕਸ, ਸੇਵਾ ਕੇਂਦਰਾਂ ਅਤੇ ਈ.ਓ ਦਫ਼ਤਰ ਦਾ ਅਚਨਚੇਤ ਦੌਰਾ

ਸੁਨਾਮ ਉਧਮ ਸਿੰਘ ਵਾਲਾ, 24 ਫਰਵਰੀ  ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ਤੇ ਠੱਲ ਪਾਉਣ ਦੇ ਦਿੱਤੇ ਸਖਤ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ... Read more »

ਪੰਜਾਬ ਵਿਧਾਨ ਸਭਾ ਵੱਲੋਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ, 24 ਫਰਵਰੀ ਪੰਜਾਬ ਵਿਧਾਨ ਸਭਾ ਵਿੱਚ ਅੱਜ ਪਿਛਲੇ ਸਮੇਂ ਦੌਰਾਨ ਅਕਾਲ ਚਲਾਣ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਨ੍ਹਾਂ ਵਿੱਚ ਰਾਜਨੀਤਿਕ ਆਗੂ, ਆਜ਼ਾਦੀ ਘੁਲਾਟੀਏ ਅਤੇ ਨਾਮਵਰ ਆਰਟਿਸਟ ਸ਼ਾਮਲ... Read more »

ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਨਿਰਵਿਘਨ 24/7 ਮਿਲੇਗੀ ਜਲ ਸਪਲਾਈ ਤੇ ਸੈਨੀਟੇਸ਼ਨ ਦੀ ਸਹੂਲਤ

ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ () ਕੀਰਤਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ 10 ਮਾਰਚ ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ਾ ਵਿਦੇਸਾਂ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਸੰਗਤਾ ਨਤਮਸਤਕ ਹੋਣ ਲਈ... Read more »

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 24 ਫਰਵਰੀ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਗੜ੍ਹ ਦੇ ਸਾਲਾਨਾ ਸਮਾਗਮ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਸਕੂਲਾਂ ਦੀ ਕਾਇਆ-ਕਲਪ ਲਈ ਲਗਾਤਾਰ ਉਪਰਾਲੇ ਕਰਦਿਆਂ... Read more »

ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਹਾਈ ਸਕੂਲ ਬਾਸਰਪੁਰਾ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ

ਬਟਾਲਾ, 24 ਫਰਵਰੀ (    )  ਸ੍ਰੀ ਸੁਹੇਲ ਕਾਸਿਮ ਮੀਰ, ਐਸ ਐਸ ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਹਾਈ ਸਕੂਲ ਬਾਸਰਪੁਰਾ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ... Read more »

ਟਰੈਕਟਰ ਅਤੇ ਬੱਸ ਦੇ ਹਾਦਸੇ ਵਿੱਚ ਮਾਰੇ ਗਏ ਕਿਸਾਨ ਨੂੰ ਆਰਥਿਕ ਸਹਾਇਤਾ ਦਵੇਗੀ ਸਰਕਾਰ ਧਾਲੀਵਾਲ

ਅਜਨਾਲਾ 23 ਫਰਵਰੀ ਬੀਤੇ ਕੱਲ੍ਹ ਅਜਨਾਲਾ ਸੱਕੀ ਨਾਲਾ ਪੁੱਲ ‘ਤੇ ਟਰੈਕਟਰ ਟਰਾਲੀ ਅਤੇ ਬੱਸ ਵਿਚਾਲੇ ਹੋਈ ਦੁਰਘਟਨਾਂ ‘ਚ ਮਾਰੇ ਗਏ 42 ਸਾਲਾ ਕਿਸਾਨ ਬਲਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ... Read more »

ਖੇਡਾਂ ਵਿੱਚ ਡੀ ਏ ਵੀ ਦਾ ਵਡਮੁੱਲਾ ਯੋਗਦਾਨ : ਹਰਭਜਨ ਸਿੰਘ

ਅੰਮਿਤਸਰ 23 ਫਰਵਰੀ।           ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਬੱਧ ਹੈ ਅਤੇ ਓਲੰਪਿਕ ਵਿਚ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਰਾਸ਼ੀ ਤੋਂ ਇਲਾਵਾ ਉੱਚ ਪੱਧਰੀ ਸਰਕਾਰੀ ਨੌਕਰੀਆਂ ਵੀ ਮੁਹਈਆ ਕਰਵਾ ਰਹੀ ਹੈ। ਇਨਾ ਸਬਦਾ ਦਾ ਪ੍ਰਗਟਾਵਾ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਡੀ.ਏ.ਵੀ. ਕਾਲਜ ਅੰਮ੍ਰਿਤਸਰ ਵਿੱਚ 68 ਵਾਂ ਸਲਾਨਾ ਖੇਡ ਸਮਾਗਮ ਦੋਰਾਨ ਖਿਡਾਰੀਆ ਨੂੰ ਇਨਾਮ ਵੰਡਣ ਸਮੇਂ ਕੀਤਾ।      ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ  , ਨੇ ਡੀਏਵੀ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨ ਦੌਰਾਨ ਬਿਤਾਏ ਸਮਿਆਂ ਨੂੰ ਯਾਦ ਕਰਦਿਆਂ ਕਾਲਜ ਪ੍ਰਤੀ ਸ਼ਰਧਾ ਅਤੇ ਵਿਦਿਆਰਥੀ ਜੀਵਨ ਦੇ ਸਫਰ ਨੂੰ ਸਭ ਨਾਲ ਸਾਂਝਾ ਕਰਦਿਆਂ ਮਿਹਨਤੀ ਅਧਿਆਪਕਾਂ ਨੂੰ ਯਾਦ ਕੀਤਾ ਜਿਨਾਂ ਦੀ ਬਦੌਲਤ ਉਹ ਕਿਸੇ ਮੁਕਾਮ ਤੇ ਪਹੁੰਚ ਸਕੇ, ਉਹਨਾਂ ਕਾਲਜ ਵਿੱਚ ਸੋਲਰ ਸਿਸਟਮ ਲਗਾਉਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ। |  ਪ੍ਰੋਗਰਾਮ ਦੀ ਸ਼ੁਰੂਆਤ ਐਨ.ਸੀ.ਸੀ ਐਨ.ਐਸ.ਐਸ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸ ਨਾਲ ਕੀਤੀ ਗਈ। ਦਲਬੀਰ ਸਿੰਘ ਕਥੂਰੀਆ ਕੈਨੇਡਾ ਵੀ ਇਸ ਸਮੇਂ ਉਚੇਚੇ ਤੌਰ ਤੇ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ,ਬੀ.ਬੀ. ਯਾਦਵ ਜੀ ਨੇ ਮਹਿਮਾਨਾਂ ਦੇ ਬੈਚ ਲਗਾਏ I ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਆਏ ਹੋਏ ਮਹਿਮਾਨ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਉਹਨਾਂ ਐਮ.ਏ ਪੋਲੀਟੀਕਲ ਸਾਇੰਸ ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੋਂ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਦੇ ਜੀਵਨ ਸੰਘਰਸ਼ ਮਿਹਨਤ ਘਾਲਣਾ ਦੇ ਨਾਲ ਨਾਲ ਪੀਐਚ.ਡੀ ਦੀ ਉੱਚ ਡਿਗਰੀ ਪ੍ਰਾਪਤ ਕਰਨ ਦੇ ਜੀਵਨ ਸੰਘਰਸ਼ ਤੇ ਮਿਹਨਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਨਾਲ ਹੀ ਉਹਨਾਂ ਦੁਆਰਾ ਕਾਲਜ ਵਿਜਿਟ ਦੌਰਾਨ ਲਾਇਬਰੇਰੀ ਦਾ ਦੌਰਾ ਕੀਤਾ ਗਿਆ, ਇਸ ਬਾਰੇ ਵੀ ਜਾਣਕਾਰੀ ਦਿੱਤੀ | ਉਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਗਾ ਕੀਤੀ ਬੀ.ਬੀ. ਯਾਦਵ ਪ੍ਰੈਜੀਡੈਂਟ ਸਪੋਰਟਸ ਬੋਰਡ ਨੇ ਸਲਾਨਾ ਖੇਡ ਸਪੋਰਟਸ ਰਿਪੋਰਟ ਪੇਸ਼ ਕੀਤੀ ਤੇ ਵਿਦਿਆਰਥੀਆਂ ਨੂੰ ਖੇਡਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਕਾਲਜ ਦੀਆਂ ਖੇਡਾਂ ਪ੍ਰਤੀ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਕਾਲਜ ਵਿੱਚ ਵੱਖ-ਵੱਖ ਖੇਡਾਂ ਜਿਵੇਂ 100 ਮੀਟਰ ਦੌੜਾਂ 400 ਮੀਟਰ ਹਜ਼ਾਰ ਮੀਟਰ ਰੱਸਾ ਖਿੱਚਣ ਦੇ ਮੁਕਾਬਲੇ ਤੇ ਹੋਰ ਕਈ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਦਿਖਾਈ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜ ਅੰਗ ਹਨ ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਸਰੀਰਕ ਵਿਕਾਸ ਹੁੰਦਾ ਹੈ ਤੇ ਉਹਨਾਂ ਦਾ ਮਨੋਬਲ ਵਿੱਚ ਵਾਧਾ ਹੁੰਦਾ ਹੈ।  ਡੀ.ਏ.ਵੀ. ਕਾਲਜ ਖੇਡਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਂਦਾ ਹੈ। ਇਸ ਸਮਾਰੋਹ ਵਿੱਚ 100 ਮੀਟਰ ਦੌੜ ਵਿੱਚ ਸੁਰਿੰਦਰ ਕੌਰ ਪਹਿਲੇ ਸਥਾਨ ‘ਤੇ ਦ੍ਰਿਤੀ ਦੂਜੇ ,ਪ੍ਰਗਤੀ ਭਾਟੀਆ ਤੀਸਰੇ ਸਥਾਨ ‘ਤੇ ਰਹੀ। ਰਿਲੇ ਰੇਸ ਵਿੱਚ ਸੰਜਨਾ ਰਜਵੰਤ ਕੋਮਲ ਸੁਰਿੰਦਰ ਪਹਿਲੇ ਸਥਾਨ ਤੇ ਅਮੀਸ਼ਾ ਪੱਟੀ ਪ੍ਰਗਤੀ ਜਸਮੀਤ ਅੰਜਲੀ ਦੂਜੇ ਸਥਾਨ ‘ਤੇ ਪੁਨੀਤ ਪਾਲ ਕੌਰ ਕਾਜਲ ਮਸਨਵੀ ਲਕਸ਼ਮੀ ਤੀਜੇ ਸਥਾਨ ‘ਤੇ ਰਹੀਆਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਮੈਡਲ ‘ਤੇ ਸਰਟੀਫ਼ਿਕੇਟ ਦਿੱਤੇ ਗਏ ਜਿਸ ਵਿੱਚ ਟਰੈਕ ਸੂਟ ,ਖੇਡਾਂ ਦਾ ਸਮਾਨ ਬੱਚਿਆਂ ਨੂੰ ਇਨਾਮ ਵਜੋਂ ਦਿੱਤਾ ਗਿਆ। ਇਹ ਖੇਡ ਸਮਾਰੋਹ ਯਾਦਗਾਰੀ ਹੋ  ਨਿਬੜਿਆ ਇਸ ਸਮੇਂ ਕਾਲਜ ਦਾ ਸਮੂਹ ਟੀਚਿੰਗ ਨੌਨ ਟੀਚਿੰਗ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। Read more »

ਹੁਸ਼ਿਆਰਪੁਰ ਨੇਚਰ ਫੈਸਟ-2025, ਕੁਦਰਤ ਦੇ ਕਰੀਬ ਪਹੁੰਚਣ ਦਾ ਅਨੋਖਾ ਸੰਗਮ

ਹੁਸ਼ਿਆਰਪੁਰ, 23 ਫਰਵਰੀ : ਸ਼ਨੀਵਾਰ ਸ਼ਾਮ ਨੂੰ ਸੈਲਾਨੀਆਂ ਨੇ ਜਿਥੇ ਸੋਲਿਸ ਠਰੋਲੀ ’ਚ ਨਾਈਟ ਕੈਂਪਿੰਗ ਦਾ ਆਨੰਦ ਮਾਣਿਆ, ਉਥੇ ਐਤਵਾਰ ਸਵੇਰੇ ਟਰੈਕਿੰਗ ਕਰਕੇ ਕੁਦਰਤ ਨੂੰ ਨੇੜਿਓਂ ਦੇਖਿਆ। ਐਤਵਾਰ ਨੂੰ ਲੋਕਾਂ ਨੇ ਸਾਈਕਲੋਥਾਨ,... Read more »

ਨਿਰੰਕਾਰੀ ਮਿਸ਼ਨ ਦੇ ‘ ਪ੍ਰੋਜੈਕਟ ਅੰਮ੍ਰਿਤ ‘ ਦਾ ਤੀਜਾ ਪੜਾਅ

ਅੰਮ੍ਰਿਤਸਰ , 23 ਫਰਵਰੀ , 2025: –ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਅਤੇ ਮਨੁੱਖੀ ਭਲਾਈ ਦੀ ਭਾਵਨਾ ਨੂੰ ਸਾਕਾਰ ਕਰਨ ਲਈ, ‘ ਪ੍ਰੋਜੈਕਟ ਅੰਮ੍ਰਿਤ ‘ ਅਧੀਨ ‘ ਸਾਫ਼ ਪਾਣੀ , ਸਾਫ਼ ਮਨ ‘... Read more »

ਨਗਰ ਕੌਂਸਲ ਦਾ ਕਲਰਕ ਵਿਧਵਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 22 ਫਰਵਰੀ 2025 –           ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਐਤਵਾਰ ਨੂੰ ਨਗਰ ਕੌਂਸਲ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਤਾਇਨਾਤ ਕਲਰਕ ਸੁਰੇਸ਼ ਕੁਮਾਰ ਨੂੰ ਇਕ ਗਰੀਬ... Read more »